ਮੁੰਬਈ: ਸਟਾਰ ਪਲਸ ਦੇ ਟੀਵੀ ਸੀਰਿਅਲ 'ਦਿਲ ਤੋਂ ਹੈਪੀ ਹੈ ਜੀ' ਦੀ ਅਦਾਕਾਰਾ ਸੇਜਲ ਸ਼ਰਮਾ ਦੇ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਅਦਾਕਾਰਾ ਸੇਜਲ ਸ਼ਰਮਾ ਪਿਛਲੇ ਕੁੱਝ ਸਮੇਂ ਤੋਂ ਆਪਣੀ ਨਿਜੀ ਜ਼ਿੰਦਗੀ 'ਚ ਪਰੇਸ਼ਾਨ ਚੱਲ ਰਹੀ ਸੀ ਜਿਸ ਕਾਰਨ ਸੇਜਲ ਸ਼ਰਮਾ ਨੇ ਇਹ ਕਦਮ ਚੁੱਕਿਆ।
'ਦਿਲ ਤੋਂ ਹੈਪੀ ਹੈ ਜੀ' 'ਚ ਸੇਜਲ ਸ਼ਰਮਾ ਨੇ ਸਿੰਮੀ ਘੋਸਲਾ ਦਾ ਕਿਰਦਾਰ ਅਦਾ ਕੀਤਾ ਸੀ। ਇਸ ਸੀਰਿਅਲ 'ਚ ਅੰਸ਼ ਬਾਗੀ ਉਰਫ਼ ਰੌਕੀ ਦੀ ਭੈਣ ਦਾ ਕਿਰਦਾਰ ਨਿਭਿਆ ਸੀ। ਸੇਜਲ ਸ਼ਰਮਾ ਦਾ 'ਦਿਲ ਤੋਂ ਹੈਪੀ ਹੈ ਜੀ' ਪਹਿਲਾਂ ਟੀਵੀ ਸੀਰਿਅਲ ਸੀ। ਟੀਵੀ ਸੀਰਿਅਲ ਕਰਨ ਤੋਂ ਪਹਿਲਾਂ ਸੇਜਲ ਨੇ ਕਮਿਸ਼ਿਅਲਸ 'ਚ ਕੰਮ ਕੀਤਾ। ਸੇਜਲ ਸ਼ਰਮਾ ਨੇ ਆਮਿਰ ਖ਼ਾਨ, ਹਾਰਦਿਕ ਪਾਂਡੇ ਤੇ ਰੋਹਿਤ ਸ਼ਰਮਾ ਨਾਲ ਵੀ ਕੰਮ ਕੀਤਾ ਹੈ।