ਮੁੰਬਈ: ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਕਾਰਨ ਸਰਕਾਰ ਨੇ ਤਾਲਾਬੰਦੀ ਦੀ ਮਿਆਦ 14 ਅਪ੍ਰੈਲ ਤੋਂ 3 ਮਈ ਤੱਕ ਵਧਾ ਦਿੱਤੀ ਹੈ। ਇਸ ਦੌਰਾਨ ਲੋਕਾਂ ਨੂੰ ਜ਼ਿਆਦਾ ਮਨੋਰੰਜਨ ਦੇਣ ਲਈ ਸਰਕਾਰੀ ਪ੍ਰਸਾਰਣ ਸੇਵਾ ਨੇ ਡੀਡੀ ਰੇਟਰੋ ਚੈਨਲ ਲਾਂਚ ਕੀਤਾ ਹੈ।
ਮੱਜ਼ੇਦਾਰ ਗੱਲ ਇਹ ਹੈ ਕਿ ਇਹ ਚੈਨਲ ਤੁਹਾਡੀਆਂ ਯਾਦਾਂ ਨੂੰ ਤਾਜ਼ਾ ਕਰੇਗਾ ਤੇ ਉਨ੍ਹਾਂ ਸਾਰੇ ਪੁਰਾਣੇ ਸ਼ੋਅ ਨੂੰ ਇੱਕ ਵਾਰ ਮੁੜ ਤੁਹਾਡੇ ਲਈ ਪੇਸ਼ ਕਰੇਗਾ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਆਪਣਾ ਬਚਪਨ ਗੁਜ਼ਾਰਿਆ ਹੋਵੇਗਾ।