ਪੰਜਾਬ

punjab

ETV Bharat / sitara

ਦਲਜੀਤ ਦੋਸਾਂਝ ਦਾ ਨਵਾਂ ਗੀਤ " ਛੱਤਰੀ " ਹੋਇਆ ਰਿਲੀਜ਼ ,ਵੇਖੋ ਵੀਡੀਓ - ਪਾਲੀਵੁੱਡ

ਪਾਲੀਵੁੱਡ ਦੇ ਮਸ਼ਹੂਰ ਗਾਇਕ ਤੇ ਐਕਟਰ, ਦਲਜੀਤ ਦੋਸਾਂਝ ਦਾ ਨਵਾਂ ਗੀਤ "ਛੱਤਰੀ " ਰਿਲੀਜ਼ ਹੋ ਗਿਆ ਹੈ। ਦਲਜੀਤ ਦਾ ਇਹ ਗੀਤ ਉਨ੍ਹਾਂ ਦੇ ਫੈਨਜ਼ ਵੱਲੋਂ ਬੇਹਦ ਪਸੰਦ ਕੀਤਾ ਜਾ ਰਿਹਾ ਹੈ।

ਦਲਜੀਤ ਦੋਸਾਂਝ ਦਾ ਨਵਾਂ ਗੀਤ " ਛੱਤਰੀ " ਹੋਇਆ ਰਿਲੀਜ਼
ਦਲਜੀਤ ਦੋਸਾਂਝ ਦਾ ਨਵਾਂ ਗੀਤ " ਛੱਤਰੀ " ਹੋਇਆ ਰਿਲੀਜ਼

By

Published : Jul 2, 2021, 12:05 PM IST

ਚੰਡੀਗੜ੍ਹ : ਪਾਲੀਵੁੱਡ ਦੇ ਮਸ਼ਹੂਰ ਗਾਇਕ ਤੇ ਐਕਟਰ, ਦਲਜੀਤ ਦੋਸਾਂਝ ਦਾ ਨਵਾਂ ਗੀਤ "ਛੱਤਰੀ " ਰਿਲੀਜ਼ ਹੋ ਗਿਆ ਹੈ। ਦਲਜੀਤ ਦਾ ਇਹ ਗੀਤ ਉਨ੍ਹਾਂ ਦੇ ਫੈਨਜ਼ ਵੱਲੋਂ ਬੇਹਦ ਪਸੰਦ ਕੀਤਾ ਜਾ ਰਿਹਾ ਹੈ।

ਇਸ ਗੀਤ ਦੇ ਰਾਹੀਂ ਦਲਜੀਤ ਦੋਸਾਂਝ ਨੌਜਵਾਨਾਂ ਨੂੰ ਖ਼ੁਦ ਦੀ ਮਿਹਨਤ ਰਾਹੀਂ ਪੈਰਾਂ 'ਤੇ ਖੜ੍ਹਨ ਦਾ ਸੰਦੇਸ਼ ਦੇ ਰਹੇ ਹਨ।

'ਛੱਤਰੀ ' ਗੀਤ ਐਲਬਮ 'G.O.A.T' ਤੋਂ ਉਨ੍ਹਾਂ ਦਾ ਨਵਾਂ ਸਿੰਗਲ ਮਿਊਜ਼ਿਕ ਟਰੈਕ ਹੈ। ਦਿਲਜੀਤ ਦੋਸਾਂਝ ਵੱਲੋਂ ਇਹ ਗੀਤ ਗਾਇਆ ਗਿਆ ਹੈ। ਇਸ ਗਾਣੇ ਨੂੰ ਸੰਗੀਤ ਤੇ ਬੋਲ ਚਾਾਨੀ ਨਾਟਨ ਦੇ ਲਿਖੇ ਹਨ। ਇਸ ਤੋਂ ਇਲਾਵਾ ਇਸ ਗੀਤ ਦਾ ਕ੍ਰੈਡਿਟ HzDz Visuals ਨੂੰ ਜਾਂਦਾ ਹੈ।

ਇਸ ਗੀਤ ਦੇ ਵੀਡੀਓ ਵਿੱਚ ਦਲਜੀਤ ਆਪਣੇ ਸਵੈਗ ਵਿੱਚ ਨਜ਼ਰ ਆ ਰਹੇ ਹਨ। ਇਸ ਗਾਣੇ ਦਾ ਸੰਗੀਤ ਉਤਸਾਹੀ ਤੇ ਲੋਕਾਂ ਨੂੰ ਬੇਹਦ ਪਸੰਦ ਆ ਰਿਹਾ ਹੈ। ਹੁਣ ਤੱਕ ਯੂਟਿਊੂਬ ਉੱਤੇ ਇਸ ਗੀਤ ਨੂੰ ਲੱਖਾਂ ਲੋਕ ਲਾਇਕ ਕਰ ਚੁੱਕੇ ਹਨ।

ABOUT THE AUTHOR

...view details