ਚੰਡੀਗੜ੍ਹ: ਪੰਜਾਬੀ ਗਾਇਕ ਸਿੱਪੀ ਗਿੱਲ 'ਤੇ ਮੋਗਾ ਦੇ ਮਹਿਣਾ ਥਾਣੇ 'ਚ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਉਨ੍ਹਾਂ 'ਤੇ ਯੂਟਿਊਬ 'ਤੇ ਗੁੰਡਾਗਰਦ ਭੜਕਾਊ ਗਾਣਾ ਰਿਲੀਜ਼ ਕਰਨ ਕਰਕੇ ਦਾਇਰ ਕੀਤਾ ਗਿਆ ਹੈ। ਇਸ ਗਾਣੇ ‘ਤੇ ਇਤਰਾਜ਼ ਜਤਾਉਂਦੇ ਹੋਏ ਪੰਡਿਤ ਰਾਓ ਧਨੇਰਵਰ ਨੇ ਸ਼ਿਕਾਇਤ ਕੀਤੀ।
ਹੋਰ ਪੜ੍ਹੋ: ਰਣਵੀਰ ਸਿੰਘ ਨੇ ਕਪਿਲ ਦੇਵ ਦੇ ਅੰਦਾਜ਼ ਵਿੱਚ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਤਸਵੀਰ
ਸਿੱਪੀ ਗਿੱਲ ਉੱਤੇ ਧਾਰਾ 153 (ਏ), 117, 505, 149 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਗਾਣੇ ਵਿੱਚ ਗੁੰਡਾਗਰਦੀ ਨੂੰ ਦਰਸਾਇਆ ਗਿਆ ਹੈ, ਜਿਸ ਕਾਰਨ ਇਸ ਦਾ ਨੌਜਵਾਨ ਪੀੜ੍ਹੀ 'ਤੇ ਬੁਰਾ ਪ੍ਰਭਾਵ ਪਵੇਗਾ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਉੱਤੇ ਵੀ ਭੜਕਾਊ ਗੀਤ ਗਾਉਣ ਦਾ ਖਮਿਆਜਾ ਭੁਗਤ ਚੁੱਕੇ ਹਨ। ਦੱਸ ਦੇਈਏ ਕਿ ਆਪਣੇ ਪੰਜਾਬ ਦੀ ਸ਼ਾਨ ਨੂੰ ਭੜਕਾਉ ਗੀਤਾਂ ਰਾਹੀਂ ਖ਼ਰਾਬ ਕਰ ਰਹੇ ਇਹ ਕੁੱਝ ਕਲਾਕਾਰ ਆਉਣ ਵਾਲੀ ਪੀੜੀ ਨੂੰ ਲੜਾਈ ਝੱਗੜੇ ਪਰੋਸ ਰਹੇ ਹਨ।