ਪੰਜਾਬ

punjab

ETV Bharat / sitara

ਮਾਧੁਰੀ ਦੇ ਜਨਮਦਿਨ ਮੌਕੇ ਬਾਲੀਵੁੱਡ ਹਸਤੀਆਂ ਨੇ ਇੰਝ ਦਿੱਤੀ ਵਧਾਈ - ਮਾਧੁਰੀ ਦੀਕਸ਼ਿਤ ਦਾ ਜਨਮਦਿਨ

ਬਾਲੀਵੁੱਡ ਦੀ ਧੱਕ-ਧੱਕ ਗ਼ਰਲ ਮਾਧੁਰੀ ਦੀਕਸ਼ਿਤ ਨੂੰ ਉਨ੍ਹਾਂ ਦੇ ਜਨਮਦਿਨ ਮੌਕੇ ਕਈ ਬਾਲੀਵੁੱਡ ਹਸਤੀਆਂ ਨੇ ਸੋਸ਼ਲ ਮੀਡੀਆ ਰਾਹੀਂ ਵਧਾਈ ਦਿੱਤੀ।

bollywood wish madhuri dixit on her birthday
ਮਾਧੁਰੀ ਦੇ ਜਨਮਦਿਨ ਮੌਕੇ ਬਾਲੀਵੁੱਡ ਹਸਤੀਆਂ ਨੇ ਇਂਝ ਦਿੱਤੀ ਵਧਾਈ

By

Published : May 15, 2020, 8:30 PM IST

ਮੁੰਬਈ: ਬਾਲੀਵੁੱਡ ਦੀ ਧੱਕ-ਧੱਕ ਗ਼ਰਲ ਮਾਧੁਰੀ ਦੀਕਸ਼ਿਤ ਦੀ ਅਦਾਕਾਰੀ ਤੇ ਖ਼ੂਬਸੁਰਤੀ ਦੇ ਦੀਵਾਨੇ ਨਾ ਸਿਰਫ਼ ਦੇਸ਼ ਬਲਕਿ ਵਿਦੇਸ਼ਾਂ 'ਚ ਵੀ ਹਨ। ਮਾਧੁਰੀ ਨੇ ਆਪਣੇ ਕਰੀਅਰ 'ਚ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ।

3 ਸਾਲ ਦੀ ਉਮਰ ਤੋਂ ਹੀ ਮਾਧੁਰੀ ਨੇ ਕਥੱਕ ਸਿੱਖਣਾ ਸ਼ੁਰੂ ਕਰ ਦਿੱਤਾ ਸੀ ਤੇ 8 ਸਾਲ ਦੀ ਉਮਰ 'ਚ ਉਨ੍ਹਾਂ ਨੇ ਆਪਣਾ ਪਹਿਲਾ ਪਰਫਾਰਮੈਂਸ ਦਿੱਤਾ ਸੀ। ਕਰੋੜਾਂ ਦਿਲਾਂ 'ਤੇ ਰਾਜ ਕਰਨ ਵਾਲੀ ਮਾਧੁਰੀ ਦੀਕਸ਼ਿਤ ਦਾ ਅੱਜ ਆਪਣਾ 53ਵਾਂ ਜਨਮਦਿਨ ਮਨਾ ਰਹੀ ਹੈ। ਮਾਧੁਰੀ ਦਾ ਕਰੀਅਰ ਬੁਲੰਦੀਆਂ 'ਤੇ ਸੀ, ਜਦ ਅਚਾਨਕ ਉਨ੍ਹਾਂ ਨੇ ਡਾਕਟਰ ਸ੍ਰੀਰਾਮ ਨੇਨੇ ਨਾਲ ਵਿਆਹ ਕਰਨ ਦਾ ਫ਼ੈਸਲ ਕੀਤਾ।

ਅਦਾਕਾਰਾ ਦੇ ਇਸ ਖ਼ਾਸ ਦਿਨ 'ਤੇ ਕਈ ਬਾਲੀਵੁੱਡ ਹਸਤੀਆਂ ਨੇ ਸੋਸ਼ਲ ਮੀਡੀਆ ਰਾਹੀ ਉਨ੍ਹਾਂ ਨੂੰ ਵਧਾਈ ਦਿੱਤੀ।

ਅਦਾਕਾਰਾ ਦੇ ਖ਼ਾਸ ਦਿਨ 'ਤੇ ਸ਼ਤਰੂਘਨ ਸਿਨਹਾ ਨੇ ਸੋਸ਼ਲ ਮੀਡੀਆ ਰਾਹੀ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਿਆ ਕਿਹਾ, "ਮਾਧੁਰੀ ਨੇ ਆਪਣੇ 3 ਦਹਾਕਿਆਂ ਦੇ ਲੰਮੇ ਕਰੀਅਰ ਵਿੱਚ ਅਲਗ ਅਲਗ ਤਰ੍ਹਾਂ ਦੀਆਂ ਫ਼ਿਲਮਾਂ ਵਿੱਚ ਆਪਣੇ ਚਾਰਮਿੰਗ ਸਟਾਈਲ ਨਾਲ ਸਾਰਿਆਂ ਦਾ ਦਿਲ ਜਿੱਤਿਆ ਹੈ।"

ਇਸ ਤੋਂ ਇਲਾਵਾ ਅਭਿਸ਼ੇਕ ਬੱਚਨ ਨੇ ਟਵੀਟ ਕਰ ਲਿਖਿਆ, "ਆਕਰਿਸ਼ਕ, ਚਾਰਮਿੰਗ ਤੇ ਬੇਹਤਰੀਨ ਅਦਾਕਾਰਾ @MadhuriDixit ਨੂੰ ਇਸ ਦਿਨ ਦੀਆਂ ਬਹੁਤ ਮੁਬਾਰਕਾਂ।"

ਸ਼ਿਲਪਾ ਸ਼ੈਟੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਖ਼ੂਬਸੁਰਤ ਪੋਸਟ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਤੇ ਲਿਖਿਆ, "ਹੈਪੀ ਬਰਥ ਡੇਅ @MadhuriDixitnene ਅੱਜ ਤੇ ਹਰ ਦਿਨ ਚੰਗਾ ਰਹੇ ਤੇ ਆਉਣ ਵਾਲੇ ਕਈ ਸਾਲਾਂ ਤੱਕ ਇਹ ਕਿਲਰ ਸਮਾਈਲ ਬਣੀ ਰਹੇ।"

ਆਪਣੇ ਡਾਂਸ ਤੇ ਖ਼ੂਬਸੁਰਤ ਅੰਦਾਜ਼ ਕਰਕੇ ਮਸ਼ਹੂਰ ਮਾਧੁਰੀ ਦੀਕਸ਼ਿਤ ਨੇ ਤੇਜ਼ਾਬ, ਰਾਮ ਲਖਨ, ਸਾਜਨ, ਬੇਟਾ, ਹਮ ਆਪਕੇ ਹੈ ਕੋਣ, ਰਾਜਾ, ਦਿਲ ਤੋ ਪਾਗਲ ਹੈ ਤੇ ਅੰਜ਼ਾਮ ਵਰਗੀਆਂ ਕਈ ਹਿੱਟ ਫ਼ਿਲਮਾਂ ਵਿੱਚ ਖੂਬ ਨਾਂਅ ਕਮਾਇਆ।

ABOUT THE AUTHOR

...view details