ਹੈਦਰਾਬਾਦ: ਹੋੋਲੀ ਦਾ ਤਿਉਹਾਰ ਪੂਰੇ ਦੇਸ਼ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ 'ਬਿਜਲੀ-ਬਿਜਲੀ' ਗਰਲ ਪਲਕ ਤਿਵਾਰੀ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਦੇ ਨਾਲ ਉਨ੍ਹਾਂ ਵੱਲੋਂ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਪਿਆਰਾ ਸੰਦੇਸ਼ ਵੀ ਦਿੱਤਾ ਗਿਆ ਹੈ।
ਪਲਕ ਨੇ ਆਪਣੀ ਫੋਟੋਆਂ ਸ਼ੇਅਰ ਕਰਦਿਆਂ ਲਿੱਖਿਆ ਹੈ, ਸਾਰਿਆਂ ਨੂੰ ਹੋਲੀ ਦੀਆਂ ਬਹੁਤ ਬਹੁਤ ਮੁਬਾਰਕਾਂ, ਹੋਲੀ ਪਿਆਰ ਅਤੇ ਦਿਆਲਤਾ ਬਾਰੇ ਹੈ, ਕਿਰਪਾ ਕਰਕੇ ਇਹ ਪਿਆਰ ਜਾਨਵਰਾਂ ਨੂੰ ਵੀ ਦਿਖਾਓ, ਉਹਨਾਂ 'ਤੇ ਰੰਗ ਨਾ ਪਾਓ, ਇਸ ਦੀ ਬਜਾਏ ਤਿਉਹਾਰ ਦੀ ਭਾਵਨਾ ਵਿੱਚ ਉਹਨਾਂ ਨੂੰ ਕੁਝ ਭੋਜਨ, ਜਾਂ ਠੰਡਾ ਪਾਣੀ ਜਾਂ ਦੁੱਧ ਦੇਓ ਕਰੋ। ਆਉ ਸਕਾਰਾਤਮਕਤਾ ਫੈਲਾਈਏ।