ਪਟਾਲਾ: ਬਿਹਾਰ ਇਨ੍ਹਾਂ ਦਿਨਾਂ ਵਿੱਚ ਹੜ੍ਹ ਦੀ ਮਾਰ ਹੇਠਾਂ ਹੈ ਜਿਸ ਦਾ ਦਰਦ ਹਰ ਆਮ ਅਤੇ ਖ਼ਾਸ ਵਿਅਕਤੀ ਝੱਲ ਰਿਹਾ ਹੈ। ਇਸ ਦੌਰਾਨ ਮੁਜ਼ੱਫਰਪੁਰ ਵਿੱਚ ਬੂਢੀ ਗੰਡਕ ਨਦੀ ਨੇ ਵੀ ਆਪਣਾ ਗ਼ੁੱਸਾ ਵਿਖਾਇਆ ਹੋਇਆ ਹੈ।
ਇਨ੍ਹਾਂ ਹੜ੍ਹਾ ਦੌਰਾਨ ਕਈ ਪਿੰਡ ਟਾਪੂਆਂ ਵਿੱਚ ਵੰਡੇ ਗਏ ਹਨ, ਅਜਿਹੇ ਵਿੱਚ ਕਿਸੇ ਵੇਲੇ ਬਿੱਗ ਬੌਸ ਪ੍ਰੋਗਰਾਮ ਦਾ ਹਿੱਸਾ ਰਹੇ ਦੀਪਕ ਠਾਕੁਰ ਦਾ ਘਰ ਅਤੇ ਪਿੰਡ ਪਾਣੀ ਵਿੱਚ ਡੁੱਬ ਗਿਆ ਹੈ।
ਬਿੱਗ ਬੌਸ ਸੈਲੀਬਰਿਟੀ ਦਾ ਘਰ ਪਾਣੀ ਵਿੱਚ ਡੁੱਬਿਆ ਇਸ ਹੜ੍ਹ ਦੀ ਤਰਾਸਦੀ ਵਿੱਚ ਦੀਪਕ ਦਾ ਘਰ ਅਤੇ ਉਸ ਦਾ ਪਿੰਡ ਕਿਸ ਤਰ੍ਹਾਂ ਹੜ੍ਹ ਦੇ ਪਾਣੀ ਦੀ ਮਾਰ ਹੇਠਾਂ ਆਇਆ ਹੋਇਆ ਹੈ ਉਸ ਨੇ ਇਸ ਦੀ ਵੀਡੀਓ ਸਾਂਝੀ ਕੀਤੀ ਹੈ।
ਇਸ ਵੀਡੀਓ ਵਿੱਚ ਦੀਪਕ ਆਪਣਾ ਘਰ ਅਤੇ ਪਿੰਡ ਵਿਖਾ ਰਿਹਾ ਹੈ ਜੋ ਕਿ ਪਾਣੀ ਵਿੱਚ ਡੁੱਬਿਆ ਹੋਇਆ ਹੈ। ਇਹ ਵੀ ਵੇਖਿਆ ਜਾ ਸਕਦਾ ਹੈ ਕਿਵੇਂ ਲੋਕਾਂ ਦੇ ਘਰ ਪਾਣੀ ਵਿੱਚ ਡੁੱਬ ਗਏ ਹਨ।
ਫਿਲਹਾਲ ਦੀਪਕ ਆਪਣੇ ਪਰਿਵਾਰ ਵਾਲਿਆਂ ਨਾਲ ਸ਼ਹਿਰ ਚਲਾ ਗਿਆ ਹੈ ਪਰ ਇਸ ਦੌਰਾਨ ਉਨ੍ਹਾਂ ਪ੍ਰਸ਼ਾਸ਼ਨ ਕੋਲ ਪਿੰਡ ਵਾਲਿਆਂ ਦੀ ਮਦਦ ਕਰਨ ਦੀ ਗੁਹਾਰ ਲਾਈ ਹੈ।