ਪੰਜਾਬ

punjab

ETV Bharat / sitara

ਬਿੱਗ ਬਾਸ 14: ਭਤੀਜਾਵਾਦ ਮਾਮਲੇ 'ਚ ਹੁਣ ਸਲਮਾਨ ਖ਼ਾਨ ਦੀ ਐਂਟਰੀ - ਰਿਆਲਟੀ ਸ਼ੋਅ ਬਿੱਗ ਬਾਸ

ਰਿਆਲਟੀ ਸ਼ੋਅ ਬਿੱਗ ਬਾਸ ਦੇ 14 ਵੇਂ ਸੀਜ਼ਨ ਦੇ ਆਉਣ ਵਾਲੀ ਕਿਸ਼ਤ ਵਿੱਚ ਅਦਾਕਾਰ ਤੇ ਸ਼ੋਅ ਮੇਜ਼ਬਾਨ ਸਲਮਾਨ ਖ਼ਾਨ ਭਤੀਜਾਵਾਦ ਵਰਗੇ ਮੁਦਿਆਂ ਨੂੰ ਚੁੱਕਣਗੇ।

ਫ਼ੋਟੋ
ਫ਼ੋਟੋ

By

Published : Oct 31, 2020, 7:30 PM IST

ਮੁੰਬਈ: ਰਿਆਲਟੀ ਸ਼ੋਅ ਬਿੱਗ ਬਾਸ ਦੇ 14ਵੇਂ ਸੀਜ਼ਨ ਦੇ ਆਉਣ ਵਾਲੀ ਕਿਸ਼ਤ ਵਿੱਚ ਅਦਾਕਾਰ ਤੇ ਸ਼ੋਅ ਮੇਜ਼ਬਾਨ ਸਲਮਾਨ ਖ਼ਾਨ ਭਤੀਜਾਵਾਦ ਵਰਗੇ ਮੁਦਿਆਂ ਨੂੰ ਚੁੱਕਣਗੇ।

ਸੀਜ਼ਨ ਦੇ ਪ੍ਰਤੀਭਾਗੀ ਰਾਹੁਲ ਵੈਦ ਨੇ ਇੱਕ ਹਾਲੀ ਕਿਸ਼ਤ ਵਿੱਚ ਜਾਨ ਕੁਮਾਰ ਸਾਨੂੰ ਨੂੰ ਭਤੀਜਾਵਾਦ ਦੇ ਆਧਾਰ ਉੱਤੇ ਨੌਮੀਨੇਟ ਕੀਤੇ ਜਾਣ ਤੋਂ ਬਾਅਦ ਇਹ ਮੁੱਦਾ ਕਾਫੀ ਭੱਖਿਆ ਹੋਇਆ ਸੀ ਤੇ ਹੁਣ ਸਲਮਾਨ ਖ਼ਾਨ ਇਸੇ ਉੱਤੇ ਆਪਣੀ ਗੱਲ ਰੱਖਣਗੇ।

ਜਾਨ ਨੂੰ ਨੌਮੀਨੇਟ ਕਰਨ ਉੱਤੇ ਰਾਹੁਲ ਨੇ ਇਹ ਤਰਕ ਦਿੱਤਾ ਸੀ ਕਿ ਉਨ੍ਹਾਂ ਨੂੰ ਸ਼ੋਅ ਵਿੱਚ ਆਉਣ ਦਾ ਮੌਕਾ ਇਸ ਕਰਕੇ ਨਹੀਂ ਦਿੱਤਾ ਕਿ ਉਹ ਮਸ਼ਹੂਰ ਪਲੇਬੈਕ ਸਿੰਗਰ ਕੁਮਾਰ ਸਾਨੂੰ ਦੇ ਮੁੰਡੇ ਹਨ।

ਇਸ ਉੱਤੇ ਸਫ਼ਾਈ ਪੇਸ਼ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਜਦੋਂ ਛੋਟੇ ਸੀ, ਉਦੋਂ ਉਨ੍ਹਾਂ ਦੀ ਮਾਤਾ-ਪਿਤਾ ਵਖਰੇ ਹੋ ਗਏ ਸੀ ਤੇ ਉਨ੍ਹਾਂ ਦੀ ਮਾਂ ਨੇ ਉਸ ਨੂੰ ਵੱਡਾ ਕੀਤਾ ਹੈ। ਅਜਿਹੇ ਵਿੱਚ ਭਤੀਜਾਵਾਦ ਦਾ ਕੋਈ ਸਵਾਲ ਨਹੀਂ ਉੱਠ ਰਿਹਾ।

ਹੁਣ ਵੀਕਐਂਡ ਦੇ ਵਾਰ ਵਿੱਚ ਸਲਮਾਨ ਖ਼ਾਨ ਰਾਹੁਲ ਦੇ ਇਸ ਕਮੈਂਟ ਉੱਤੇ ਉਨ੍ਹਾਂ ਦੀ ਕਲਾਸ ਲੈਣਗੇ। ਦਰਅਸਲ ਸ਼ੋਅ ਪ੍ਰੋਮੋ ਸਾਹਮਣੇ ਆਇਆ ਹੈ ਜਿਸ ਵਿੱਚ ਸਲਮਾਨ ਰਾਹੁਲ ਨੂੰ ਪੁੱਛਦੇ ਹਨ ਕਿ, ਤੁਹਾਡੀ ਸਿੰਗਿਗ ਦੀ ਟਿਉਸ਼ਨ ਫੀਸ ਕਿਸ ਨੇ ਭਰੀ ਹੈ?

ਫਿਰ ਉਹ ਜਾਨ ਨੂੰ ਪੁੱਛਦੇ ਹਨ ਕਿ, ਜਾਨ ਤੁਹਾਡੇ ਪਾਪਾ ਨੇ ਕਿੰਨੀ ਥਾਂਵਾ ਉੱਤੇ ਤੁਹਾਡੇ ਲਈ ਕੰਮ ਮੰਗਿਆ ਹੈ। ਜਾਨ ਕਹਿੰਦੇ ਹਨ ਕਿ ਕਦੇ ਵੀ ਨਹੀਂ ਸਰ, ਸਲਮਾਨ ਖ਼ਾਨ ਪੁੱਛਦੇ ਹਨ ਰਾਹੁਲ ਨੂੰ ਕਿ ਜੇਕਰ ਤੁਹਾਡਾ ਮੁੰਡਾ ਸਿੰਗਰ ਬਣਦਾ ਹੈ ਤਾਂ ਕੀ ਤੁਸੀਂ ਉਸ ਨੂੰ ਭਤੀਜਾਵਾਦ ਕਹੋਗੇ।

ਫਿਰ ਸਲਮਾਨ ਖ਼ਾਨ ਨੇ ਕਿਹਾ ਕਿ ਜੇਕਰ ਮੇਰੇ ਪਿਤਾ ਮੇਰੇ ਲਈ ਕੁਝ ਕਰਦੇ ਹਨ ਤਾਂ ਕੀ ਉਸ ਨੂੰ ਭਤੀਜਾਵਾਦ ਕਹਾਂਗੇ।

ਹਾਲ ਹੀ ਵਿੱਚ ਜਾਨ ਦੀ ਮਾਤਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਆਪਣੇ ਕੰਮ ਕਰਕੇ ਸ਼ੋਅ ਵਿੱਚ ਹੈ। ਉਨ੍ਹਾਂ ਨੇ ਰਾਹੁਲ ਵੈਦ ਦੇ ਬਿਆਨ ਨੂੰ ਨਿੰਦਣਯੋਗ ਕਿਹਾ।

ABOUT THE AUTHOR

...view details