ਮੁੰਬਈ: ਬਿੱਗ ਬੌਸ 13 ਵਿੱਚ ਹਰ ਦਿਨ ਹਫੜਾ-ਦਫੜੀ ਦੇਖਣ ਨੂੰ ਮਿਲਦੀ ਹੈ। ਇਨ੍ਹੀਂ ਦਿਨੀਂ ਬਿੱਗ ਬੌਸ 13 ਦੇ ਘਰ ਵਿੱਚ ਦੋ ਪੱਕੇ ਦੋਸਤਾ ਦੀ ਕਾਫ਼ੀ ਲੜਾਈ ਦੇਖਣ ਨੂੰ ਮਿਲ ਰਹੀ ਹੈ। ਦਰਅਸਲ ਸਿਧਾਰਥ ਸ਼ੁਕਲਾ ਤੇ ਅਸੀਮ ਪਿਛਲੇ ਕਈ ਦਿਨਾਂ ਤੋਂ ਲੜ ਰਹੇ ਹਨ। ਇਸ ਦੇ ਨਾਲ ਹੀ ਕੁਝ ਲੋਕ ਅਸੀਮ ਨੂੰ ਵੀ ਟ੍ਰੋਲ ਕਰ ਰਹੇ ਹਨ ਤੇ ਉਸ ਨੂੰ ਅੱਤਵਾਦੀ ਕਹਿ ਰਹੇ ਹਨ। ਹੁਣ ਅਸੀਮ ਦੇ ਭਰਾ ਉਮਰ ਰਿਆਜ਼ ਨੇ ਸਾਈਬਰ ਕ੍ਰਾਈਮ ਸੈੱਲ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।
ਹੋਰ ਪੜ੍ਹੋ: ਰੋਪੜ ਦੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਨਤਮਸਤਕ ਹੋਏ ਆਮਿਰ ਖ਼ਾਨ
ਅਸੀਮ ਦੇ ਭਰਾ ਨੇ ਕਈ ਟਵੀਟ ਕਰਕੇ ਹੇਟਰਸ ਨੂੰ ਚੇਤਾਵਨੀ ਦਿੱਤੀ ਹੈ। ਉਸ ਨੇ ਲਿਖਿਆ ਕਿ ਜੋ ਲੋਕ ਮੇਰੇ ਭਰਾ ਅਸੀਮ ਨੂੰ ਅੱਤਵਾਦੀ ਕਹਿ ਰਹੇ ਹਨ। ਉਨ੍ਹਾਂ ਲਈ ਆਖਰੀ ਚੇਤਾਵਨੀ ਹੈ ਤੇ ਨਾਲ ਹੀ ਉਨ੍ਹਾਂ ਕਿਹਾ ਜੇ ਨੇ ਅਸੀਮ ਨੂੰ ਅੱਤਵਾਦੀ ਕਿਹਾ ਤਾਂ ਉਹ ਜ਼ੇਲ੍ਹ ਜਾਣ ਲਈ ਤਿਆਰ ਰਹੇ।
ਹੋਰ ਪੜ੍ਹੋ: ਅਦਾਕਾਰਾ ਸ਼ਬਾਨਾ ਆਜ਼ਮੀ ਦੀ ਮਾਂ ਦਾ ਦੇਹਾਂਤ
ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਕਾਰਨ ਅਸੀਮ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਦਰਅਸਲ, ਵਾਇਰਲ ਹੋਈ ਵੀਡੀਓ ਵਿੱਚ ਸਿਧਾਰਥ-ਅਸੀਮ ਲੜਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਦਾਅਵਾ ਕਰ ਰਹੇ ਹਨ ਕਿ ਅਸੀਮ ਨੇ ਸਿਧਾਰਥ ਨੂੰ ਬੰਦੂਕ ਨਾਲ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਬਿੱਗ ਬੌਸ ਨੇ ਅਸੀਮ ਵੱਲੋਂ ਬੋਲੇ ਗਏ ਸ਼ਬਦਾਂ ਨੂੰ ਆਡੀਓ ਨਾਲ ਬੀਪ ਕਰ ਦਿੱਤਾ ਗਿਆ ਹੈ।