ਮੁੰਬਈ: ਟੀਵੀ ਰਿਐਲਿਟੀ ਸ਼ੋਅ ਬਿੱਗ ਬੌਸ 13 ਦੀ ਪ੍ਰਤੀਯੋਗੀ ਸ਼ੇਫਾਲੀ ਜਰੀਵਾਲਾ ਦੇ ਪਤੀ ਪਰਾਗ ਤਿਆਗੀ ਨੇ ਆਸਿਮ ਰਿਆਜ਼ ਵੱਲੋਂ ਉਨ੍ਹਾਂ ਨੂੰ 'ਨੱਲਾ' ਕਹਿਣ ਉੱਤੇ ਧਮਕਾਇਆ ਹੈ। ਸ਼ੋਅ ਦੇ ਨਵੇਂ ਐਪੀਸੋਡ ਵਿੱਚ ਆਸਿਮ ਨੇ ਇਹ ਟਿੱਪਣੀ ਕੀਤੀ। ਪਰਾਗ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਉ ਕਲਿੱਪ ਪੋਸਟ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ 'ਨੱਲਾ' ਵਾਲੀ ਟਿੱਪਣੀ ਨੂੰ ਲੈ ਕੇ ਆਸਿਮ ਨੂੰ ਧਮਕਾਇਆ ਹੈ।
ਹੋਰ ਪੜ੍ਹੋ: Public Review Street Dancer 3D: ਵਰੁਣ ਤੇ ਸ਼ਰਧਾ ਦੇ ਡਾਂਸ ਨੇ ਜਿੱਤਿਆ ਦਰਸ਼ਕਾਂ ਦਾ ਦਿਲ
ਵੀਡੀਉ ਵਿੱਚ ਕਾਫ਼ੀ ਗੁੱਸੇ ਵਿੱਚ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਨੇ ਕਿਹਾ," ਜੇ ਤੂੰ ਲਕੀ ਰਿਹਾ ਤਾਂ ਮੈਂ ਤੈਨੂੰ ਬਿੱਗ ਬੌਸ ਦੇ ਘਰ ਵਿੱਚ ਮਿਲਾਂਗਾ, ਨਹੀਂ ਤਾਂ ਮੈਂ ਤੇਰਾ ਬਾਹਰ ਮਿਲਣ ਲਈ ਬੈਚੇਨੀ ਨਾਲ ਇੰਤਜ਼ਾਰ ਕਰ ਰਿਹਾ ਹਾਂ।" ਇਸ ਦੇ ਨਾਲ ਹੀ ਪਰਾਗ ਨੇ ਸ਼ੇਫਾਲੀ ਦੀ ਹਾਲ ਹੀ ਵਿੱਚ ਕਪਤਾਨੀ ਟਾਸਕ ਦੀ ਪ੍ਰਸ਼ੰਸਾ ਕੀਤੀ।
ਹੋਰ ਪੜ੍ਹੋ: Public Review: ਦਰਸ਼ਕਾਂ ਨੂੰ ਪਸੰਦ ਆਇਆ ਕੰਗਨਾ ਅਤੇ ਜੱਸੀ ਦਾ 'ਪੰਗਾ'
ਹਾਲਾਂਕਿ, ਕਈ ਸੋਸ਼ਲ ਮੀਡੀਆ ਯੂਜ਼ਰਾਂ ਵੱਲੋਂ ਇਸ ਉੱਤੇ ਕਾਫ਼ੀ ਨਾਰਾਜ਼ਗੀ ਵੀ ਜਤਾਈ ਗਈ ਹੈ ਤੇ ਆਸਿਮ ਨੂੰ ਖੁੱਲ੍ਹੀ ਧਮਕੀ ਦੇਣ ਦੇ ਲਈ ਪਰਾਗ ਉੱਤੇ ਕਾਰਵਾਈ ਦੀ ਮੰਗ ਕਰਦਿਆਂ ਮੁੰਬਈ ਪੁਲਿਸ ਦੇ ਸਾਈਬਰ ਸੇਲ ਨੂੰ ਟੈਗ ਕੀਤਾ ਹੈ।