ਚੰਡੀਗੜ੍ਹ: ਏਪੀ ਢਿੱਲੋਂ (AP Dhillon) ਨੇ ਆਪਣੇ ਗੀਤਾਂ ਦੇ ਨਾਲ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾਇਆ ਹੋਇਆ ਹੈ। ਉਨ੍ਹਾਂ ਦੇ ਗੀਤ ਸਰੋਤਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਹਨ । ਏਪੀ ਢਿੱਲੋਂ ਨੇ ਭਾਰਤ ‘ਚ ਵੱਖ ਵੱਖ ਥਾਵਾਂ ‘ਤੇ ਲਾਈਵ ਕੰਸਰਟ (Live Concert) ਕੀਤੇ ਜਿਸ ਤੋਂ ਬਾਅਦ ਉਹ ਵਿਦੇਸ਼ਾਂ ‘ਚ ਵੀ ਲਾਈਵ ਸ਼ੋਅ ਕਰ ਰਹੇ ਹਨ। ਇਸੇ ਸ਼ੋਅ ਦੇ ਦੌਰਾਨ ਇੱਕ ਸਿਰਫਿਰੇ ਵੱਲੋਂ ਏਪੀ ਢਿੱਲੋਂ ਦੇ ਨਾਲ ਉਸ ਵੇਲੇ ਧੱਕਾ ਮੁੱਕੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਉਹ ਲਾਈਵ ਸ਼ੋਅ ਕਰਦੇ ਕਰਦੇ ਆਪਣੇ ਪ੍ਰਸ਼ੰਸਕਾਂ ਦੇ ਵਿੱਚ ਆ ਗਏ।
ਇਸੇ ਦੌਰਾਨ ਉਨ੍ਹਾਂ ਦੇ ਨਾਲ ਇੱਕ ਸ਼ਖਸ ਨੇ ਧੱਕਾ ਮੁੱਕੀ ਕਰਨ ਦੀ ਕੋਸ਼ਿਸ਼ ਕੀਤੀ । ਜਿਸ ਤੋਂ ਬਾਅਦ ਏਪੀ ਢਿੱਲੋਂ ਦੇ ਨਾਲ ਮੌਜੂਦ ਬਾਊਂਸਰਾਂ ਨੇ ਧੱਕਾ ਮੁੱਕੀ ਕਰਨ ਵਾਲੇ ਨੂੰ ਫੜ ਲਿਆ, ਪਰ ਏਪੀ ਢਿੱਲੋਂ ਨੇ ਉਸ ਨਾਲ ਕੁੱਟਮਾਰ ਜਾਂ ਕਿਸੇ ਵੀ ਤਰ੍ਹਾਂ ਦਾ ਕਦਮ ਉਠਾਉਣ ਤੋਂ ਮਨਾ ਕਰ ਦਿੱਤਾ। ਗਾਇਕਾਂ ‘ਤੇ ਹਮਲੇ ਕਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ।
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪ੍ਰੇਮ ਢਿੱਲੋਂ ਅਤੇ ਸ਼ੈਰੀ ਮਾਨ ‘ਤੇ ਵੀ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਏਪੀ ਢਿੱਲੋਂ ਆਪਣੇ ਗੀਤਾਂ ਨੂੰ ਲੈ ਕੇ ਏਨੀਂ ਦਿਨੀਂ ਚਰਚਾ ‘ਚ ਹਨ।