ਮੁੰਬਈ : 'ਬਿੱਗ ਬੌਸ-13' ਦੇ ਪਹਿਲੇ ਰਨਰਅੱਪ ਆਸਿਮ ਰਿਆਜ਼ ਨੇ ਸ਼ੋਅ ਨੂੰ ਫ਼ਿਕਸ ਕੀਤੇ ਜਾਣ ਦੀਆਂ ਅਫ਼ਵਾਹਾਂ ਨੂੰ ਖ਼ਾਰਜ਼ ਕਰ ਦਿੱਤਾ ਹੈ।
ਇਸ ਸੀਜ਼ਨ ਦੇ ਜੇਤੂ ਸਿਧਾਰਥ ਸ਼ੁਕਲਾ ਦੇ ਪੱਖ 'ਚ ਸ਼ੋਅ ਫ਼ਿਕਸ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਸੀ। ਲੋਕ ਇਸ ਅਫ਼ਵਾਹ ਨੂੰ ਸੱਚ ਮਨ ਰਹੇ ਸਨ, ਇਸ ਸੂਚੀ 'ਚ ਪ੍ਰਿਯੰਕਾ ਚੋਪੜਾ ਦੀ ਚਚੇਰੀ ਭੈਣ ਮੀਰਾ ਚੋਪੜਾ ਦਾ ਨਾਂਅ ਵੀ ਸ਼ਾਮਲ ਹੈ।
ਇਸ ਅਫ਼ਵਾਹ ਨੂੰ ਉਸ ਵੇਲੇ ਹਵਾ ਮਿਲੀ ਜਦੋਂ ਕਲਰਜ਼ ਟੀਵੀ ਦੀ ਇੱਕ ਕਰਮਚਾਰੀ ਫਰੀਹਾ ਨੇ ਟਵੀਟਰ 'ਤੇ ਦਾਅਵਾ ਕੀਤਾ ਕਿ ਉਹ ਚੈਨਲ ਨੂੰ ਇਸ ਕਰਕੇ ਛੱਡ ਰਹੀ ਹੈ ਕਿਉਂਕਿ ਸ਼ੋਅ ਦੇ ਨਤੀਜਿਆਂ ਨਾਲ ਛੇੜਛਾੜ ਕੀਤੀ ਗਈ ਹੈ ਅਤੇ ਉਹ ਇਸ ਦਾ ਵਿਰੋਧ ਕਰਦੀ ਹੈ।
ਫ਼ਿਨਾਲੇ ਪ੍ਰਸਾਰਿਤ ਹੋਣ ਤੋਂ ਪਹਿਲਾਂ ਹੀ ਫਰੀਹਾ ਨੇ ਟਵਿੱਟਰ 'ਤੇ ਲਿਖਿਆ, "ਮੈਂ ਕਲਰਜ਼ ਟੀਵੀ ਦੀ ਨੌਕਰੀ ਛੱਡਣ ਦਾ ਫ਼ੈਸਲਾ ਕੀਤਾ ਹੈ। ਮੇਰੇ ਕੋਲ ਕ੍ਰੀਏਟਿਵ ਵਿਭਾਗ ਨਾਲ ਕੰਮ ਕਰਨ ਦਾ ਵਧੀਆ ਮੌਕਾ ਸੀ, ਪਰ ਮੈਂ ਆਪਣੇ ਆਪ ਨੂੰ ਫ਼ਿਕਸ ਸ਼ੋਅ ਦਾ ਹਿੱਸਾ ਨਹੀਂ ਬਣਾ ਸਕਦੀ।"
ਫਰੀਹਾ ਨੇ ਕਿਹਾ ਕਿ ਚੈਨਲ ਚਾਹੁੰਦਾ ਹੈ ਕਿ ਘੱਟ ਵੋਟਾਂ ਦੇ ਬਾਵਜੂਦ ਸਿਧਾਰਥ ਸ਼ੁਕਲਾ ਜੇਤੂ ਬਣੇ। ਮੁਆਫ਼ ਕਰਨਾ, ਮੈਂ ਇਸ ਦਾ ਹਿੱਸਾ ਨਹੀਂ ਹੋ ਸਕਦੀ।
ਆਸਿਮ ਨੇ ਸਪਸ਼ਟੀਕਰਨ ਦੇਣ ਲਈ ਇੱਕ ਇੰਟਰਵਿਊ 'ਚ ਕਿਹਾ ਕਿ ਕੁੱਝ ਇਸ ਤਰ੍ਹਾਂ ਦਾ ਨਹੀਂ ਹੈ ਫ਼ਿਕਸ ਕੁਝ ਵੀ ਨਹੀਂ ਹੈ। ਮੈਂ ਦਰਸ਼ਕਾਂ ਦੇ ਪਿਆਰ ਦੇ ਕਾਰਨ ਇੱਥੇ ਪਹੁੰਚਿਆ ਹਾਂ ਅਤੇ ਉਹ (ਸਿਧਾਰਥ) ਵੀ ਦਰਸ਼ਕਾਂ ਦੇ ਪਿਆਰ ਨਾਲ ਹੀ ਜਿੱਤਿਆ ਹੈ।