ਪੰਜਾਬ

punjab

ETV Bharat / sitara

ਆਸਿਮ ਰਿਆਜ਼ ਨੇ ਹਿਮਾਂਸ਼ੀ ਖੁਰਾਣਾ ਲਈ ਲਿਖੀ ਪੰਜਾਬੀ ਕਵਿਤਾ - ਹਿਮਾਂਸ਼ੀ ਖੁਰਾਣਾ

ਆਸਿਮ ਨੇ ਆਪਣੀ ਅਤੇ ਹਿਮਾਂਸ਼ੀ ਦੀ ਇੱਕ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ, ਜਿਸ ਦੇ ਨਾਲ ਉਸ ਨੇ ਇੱਕ ਰੋਮੈਂਟਿਕ ਪੰਜਾਬੀ ਕਵਿਤਾ ਵੀ ਲਿਖੀ ਹੈ।

himanshi and asim
himanshi and asim

By

Published : Apr 5, 2020, 3:13 PM IST

ਮੁੰਬਈ: ਬਿੱਗ ਬੌਸ 13 ਦੇ ਘਰ 'ਚ ਆਪਣੇ ਪਿਆਰ ਤੋਂ ਸੁਰਖੀਆਂ ਵਿੱਚ ਆਏ ਮਾਡਲ ਆਸਿਮ ਰਿਆਜ਼ ਅਤੇ ਪੰਜਾਬੀ ਮਾਡਲ ਅਤੇ ਗਾਇਕ ਹਿਮਾਂਸ਼ੀ ਖ਼ੁਰਾਣਾ ਦਾ ਪਿਆਰ ਭਰਿਆ ਰਿਸ਼ਤਾ ਘਰ ਤੋਂ ਬਾਹਰ ਆ ਕੇ ਵੀ ਕਾਇਮ ਹੈ। ਬੀਤੇ ਦਿਨੀਂ ਇੱਕ ਮਿਊਜ਼ਿਕ ਵੀਡੀਓ ਵਿੱਚ ਵੀ ਆਸਿਮ ਅਤੇ ਹਿਮਾਂਸ਼ੀ ਨਜ਼ਰ ਆਏ ਸੀ। ਹੁਣ ਓਹੀ ਫੋਟੋ ਆਸਿਫ਼ ਨੇ ਰੋਮੈਂਟਿਕ ਕਵਿਤਾ ਦੇ ਨਾਲ ਸ਼ੇਅਰ ਕੀਤਾ ਹੈ।

ਆਸਿਮ ਨੇ ਆਪਣੀ ਅਤੇ ਹਿਮਾਂਸ਼ੀ ਦੀ ਇੱਕ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ, ਜਿਸ ਦੇ ਨਾਲ ਉਸ ਨੇ ਇੱਕ ਪੰਜਾਬੀ ਕਵਿਤਾ ਵੀ ਲਿਖੀ ਹੈ।

ਆਸਿਮ ਨੇ ਲਿਖਿਆ, ਆਪਾਂ ਗੱਲਾਂ-ਗੱਲਾਂ ਵਿੱਚ ਸ਼ੁਰੂ ਕਰ ਬੈਠੇ ਪ੍ਰੇਮ ਕਹਾਣੀ, ਤੂੰ ਆਖੇ ਮੈਨੂੰ, ਮੈਂ ਆਖਾਂ ਤੈਨੂੰ, ਕਿਵੇਂ ਸੁਣਾਵਾਂ ਮੈਂ ਤੈਨੂੰ ਮੇਰੀ ਬੀਤੀ ਕਹਾਣੀ ਹੋਏ ਦਰਦ ਮੈਨੂੰ ਅੱਖਾਂ ਵਿੱਚੋਂ ਬਰਸੇ ਤੇਰੇ ਪਾਣੀ...ਜਵਾਨੀ 'ਚ ਪਰਦੇਸ 'ਚ ਮੈਂ ਆ ਕੇ ਚੱਕੇ ਫੱਟੇ ਪ੍ਰਦੇਸ 'ਚ ਮੈਂ ਦਿਨ ਕਿੰਨੇ ਗਿਣ-ਗਿਣ ਕੇ ਕੱਟੇ!!!!

ਜਾਣਕਾਰੀ ਲਈ ਦੱਸ ਦਈਏ ਕਿ ਲਵ ਬਰਡਜ਼ ਹਾਲ ਹੀ ਵਿੱਚ ਨੇਹਾ ਕੱਕੜ ਦੀ ਮਿਊਜ਼ਿਕ ਵੀਡੀਓ 'ਕੱਲਾ ਸੋਹਣਾ ਨਹੀਂ' ਵਿੱਚ ਨਜ਼ਰ ਆਏ ਸੀ।

ABOUT THE AUTHOR

...view details