ਬਾਕਸ ਆਫ਼ਿਸ ਤੇ ਕਰ ਰਹੀ ਹੈ ਕਮਾਲ 'ਅਰਦਾਸ ਕਰਾਂ' - 'ਅਰਦਾਸ ਕਰਾਂ'
'ਅਰਦਾਸ ਕਰਾਂ' ਫ਼ਿਲਮ ਨੇ ਬਾਕਸ ਆਫ਼ਿਸ ਦੇ ਤੋੜੇ ਰਿਕਾਰਡ। ਦੋ ਦਿਨਾਂ ਵਿੱਚ ਹੀ 7.77 ਕਰੋੜ ਦੀ ਕੀਤੀ ਕਮਾਈ। ਫ਼ਿਲਮ ਨੇ ਲੋਕਾਂ ਦੇ ਦਿਲਾਂ ਨੂੰ ਜਿੱਤ ਕੇ ਹਾਸਲ ਕੀਤੀ ਕਾਮਯਾਬੀ।
ਚੰਡੀਗੜ੍ਹ: ਪਾਲੀਵੁੱਡ ਫ਼ਿਲਮ 'ਅਰਦਾਸ ਕਰਾਂ' ਦੀ ਧਮਾਲ ਤਾਂ ਇਸ ਦੇ ਟ੍ਰੇਲਰ ਤੋਂ ਹੀ ਪੈ ਗਈ ਸੀ। ਇਹ ਫ਼ਿਲਮ 2016 ਵਿੱਚ ਆਈ 'ਅਰਦਾਸ' ਦਾ ਹੀ ਦੂਜਾ ਭਾਗ ਹੈ ਜਿਸ ਨੂੰ ਗਿੱਪੀ ਗਰੇਵਾਲ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ।
'ਅਰਦਾਸ ਕਰਾਂ' ਪੰਜਾਬੀ ਇੰਡਸਟਰੀ ਦੇ ਵੱਡੇ ਪ੍ਰੋਜੈਕਟ ਵਿੱਚੋ ਇੱਕ ਹੈ। ਇਹ ਫ਼ਿਲਮ 19 ਜੁਲਾਈ ਨੂੰ ਰਿਲੀਜ਼ ਹੋਈ ਸੀ ਤੇ ਇਸ ਫ਼ਿਲਮ ਨੇ ਬਾਕਸ ਆਫ਼ਿਸ ਤੇ ਕਾਫ਼ੀ ਵਧੀਆਂ ਪ੍ਰਦਰਸ਼ਨ ਕਰ ਪਾਲੀਵੁੱਡ ਵਿੱਚ ਆਪਣਾ ਨਾਮ ਵੱਡੀਆਂ ਫ਼ਿਲਮ ਵਿੱਚ ਦਰ ਕਰ ਲਿਆ ਹੈ।
'ਅਰਦਾਸ ਕਰਾਂ' ਦੀ ਓਪਨਿੰਗ ਸ਼ਾਨਦਾਰ ਰਹੀ ਹੈ, ਹਾਲ ਹੀ ਵਿੱਚ ਦੂਜੇ ਦਿਨ ਦੀ ਕਮਾਈ ਦੇ ਅੰਕੜੇ ਸਾਹਮਣੇ ਆਏ ਹਨ ਜਿਸ ਮੁਤਾਬਿਕ 'ਅਰਦਾਸ ਕਰਾਂ' ਦੀ ਪਹਿਲੇ ਦਿਨ ਕਮਾਈ 3.61 ਕਰੋੜ ਤੇ ਦੂਜੇ ਦਿਨ ਕਮਾਈ 4.16 ਕਰੋੜ ਹੋਈ ਹੈ ਤੇ ਓਵਰਆਲ ਕਮਾਈ 7.77 ਕਰੋੜ 'ਅਰਦਾਸ ਕਰਾਂ' ਵਿੱਚ ਕਮਾਈ ਕਰ ਚੁੱਕੀ ਹੈ।
ਦਰਅਸਲ ਇਹ ਫ਼ਿਲਮ ਹਰ ਪੱਖ ਤੋਂ ਹੀ ਮਜ਼ਬੂਤ ਹੈ। ਇਸ ਵਿੱਚ ਕਾਫ਼ੀ ਅਜਿਹੇ ਸੀਨ ਹਨ ਜੋ ਦਰਸ਼ਕਾਂ ਨੂੰ ਕਾਫ਼ੀ ਪਸੰਦ ਆਏ ਹਨ। ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਯੋਗਰਾਜ ਸਿੰਘ, ਮਲਕੀਤ ਕੌਰ, ਜਪੁਜੀ ਖਹਿਰਾ ਤੇ ਕਈ ਹੋਰ ਕਲਾਕਾਰ ਸ਼ਾਮਲ ਹਨ।