ਮੁੰਬਈ: ਕਪਿਲ ਸ਼ਰਮਾ ਸ਼ੋਅ 'ਚ ਆਉਣ ਵਾਲੇ ਮਹਿਮਾਨਾਂ 'ਤੇ ਕਪਿਲ ਅਕਸਰ ਚੁਟਕਲੇ ਬਣਾਉਂਦੇ ਹਨ। ਹਾਲ ਹੀ ਵਿੱਚ ਕਪਿਲ ਸ਼ਰਮਾ ਸ਼ੋਅ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਕਪਿਲ ਸ਼ਰਮਾ ਤਾਨਾਜੀ: ਦਿ ਅਨਸੰਗ ਵਾਰਿਅਰ ਦੇ ਕਲਾਕਾਰ ਅਜੇ ਦੇਵਗਨ ਅਤੇ ਕਾਜੋਲ ਦੇ ਨਾਲ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ।
ਅਰਚਨਾ ਪੂਰਨ ਸਿੰਘ ਨੇ ਕੱਸਿਆ ਕਪਿਲ 'ਤੇ ਤੰਜ - Latest TV news
ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਅਰਚਨਾ ਇਹ ਗੱਲ ਆਖ ਰਹੀ ਹੈ ਕਿ ਕਪਿਲ ਸ਼ੋਅ ਦੇ ਪ੍ਰੋਡਿਊਸਰਾਂ ਤੋਂ ਇੰਨੇ ਪੈਸੇ ਲੈਂਦੇ ਹਨ ਕਿਸੇ ਹੋਰ ਲਈ ਬਹੁਤ ਥੋੜਾ ਬਚਦਾ ਹੈ।
ਕਪਿਲ ਅਜੇ ਨੂੰ ਕਹਿੰਦੇ ਹਨ ਤੁਸੀਂ ਅਦਾਕਾਰ, ਨਿਰਦੇਸ਼ਕ, ਪ੍ਰੋਡਿਊਸਰ, ਡਬਿੰਗ ਵੀ ਆਪ ਕਰਦੇ ਹੋ, ਤੁਹਾਡੀ ਆਪਣੀ ਕੰਪਨੀ ਹੈ, ਅਸੀਂ ਨਾਅਰਾ ਸੁਣਿਆ ਸੀ 'ਸਭ ਦਾ ਸਾਥ, ਸਭ ਦਾ ਵਿਕਾਸ।' ਕਪਿਲ ਦੇ ਇਸ ਤੰਜ 'ਤੇ ਅਜੇ ਉਨ੍ਹਾਂ ਨੂੰ ਆਖਦੇ ਹਨ ਤੇਰੇ 103 ਐਪੀਸੋਡ ਹੋ ਗਏ। ਤੁਸੀਂ ਕਿਸੇ ਨੂੰ ਇੱਥੇ ਆਉਣ ਦਿੱਤਾ? ਅਜੇ ਦੀ ਗੱਲ ਸੁਣ ਕੇ ਅਰਚਨਾ ਵੀ ਕਪਿਲ 'ਤੇ ਤੰਜ ਕਸਦੀ ਹੈ ਅਤੇ ਕਹਿੰਦੀ ਹੈ, "ਕਪਿਲ ਇੰਨੇ ਜ਼ਿਆਦਾ ਪੈਸੇ ਲੈਂਦੇ ਹਨ ਕਿ ਕਿਸੇ ਹੋਰ ਲਈ ਬਹੁਤ ਥੋੜਾ ਬਚਦਾ ਹੈ।"
ਅਰਚਨਾ ਦੀ ਇਹ ਗੱਲ ਸਭ ਨੂੰ ਪਸੰਦ ਆਉਂਦੀ ਹੈ। ਅਰਚਨਾ ਦੀ ਇਸ ਗੱਲ 'ਤੇ ਕਪਿਲ ਕਹਿੰਦੇ ਹਨ,"ਲੁੱਟ ਲਓ ਲੁੱਟ ਲਓ , ਇੱਕ ਬੱਚੀ ਦਾ ਪਿਤਾ ਹਾਂ, ਘਰ ਚਲਾਣਾ ਪੈਂਦਾ ਹੈ।" ਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ। ਕਪਿਲ ਦੀ ਇਸ ਗੱਲ 'ਤੇ ਅਜੇ ਉਨ੍ਹਾਂ ਨੂੰ ਚੇਤਾਵਨੀ ਦਿੰਦੇ ਹਨ ਕਿ ਉਨ੍ਹਾਂ ਦੀ ਕੁੜੀ ਜਦੋਂ ਵੱਡੀ ਹੋ ਜਾਵੇਗੀ ਅਤੇ ਇਹ ਐਪੀਸੋਡ ਵੇਖ ਕੇ ਕਹੇਗੀ ,"ਮੇਰੇ ਜਨਮ 'ਤੇ ਹੀ ਮੇਰੇ ਨਾਂਅ ਨਾਲ ਭੀਖ ਮੰਗਣੀ ਸ਼ੁਰੂ ਕਰ ਦਿੱਤੀ।" ਜ਼ਿਕਰਯੋਗ ਹੈ ਕਿ ਐਪੀਸੋਡ 'ਚ ਕਪਿਲ ਨੇ ਅਜੇ ਦੇਵਗਨ ਅਤੇ ਕਾਜੋਲ ਨਾਲ ਖ਼ੂਬ ਮਸਤੀ ਕੀਤੀ।