ਚੰਡੀਗੜ੍ਹ: ਚੰਡੀਗੜ੍ਹ ਦੇ ਟੈਗੋਰ ਥੀਏਟਰ ਸੈਕਟਰ-18 ਦੇ ਵਿੱਚ ਹਰ ਪ੍ਰਕਾਰ ਦੇ ਨਾਟਕ ਹੁੰਦੇ ਰਹਿੰਦੇ ਹਨ। ਚਾਹੇ ਇਹ ਨਾਟਕ ਜਿਸ ਮਰਜ਼ੀ ਭਾਸ਼ਾ ਵਿੱਚ ਹੋਣ। ਦੱਸ ਦੇਈਏ ਕਿ ਟੈਗੋਰ ਥੀਏਟਰ ਵਿੱਚ ਜ਼ਰੂਰੀ ਨਹੀਂ ਹੈ ਕਿ ਨਾਟਕ ਹੀ ਹੁੰਦੇ ਹਨ ਸਗੋਂ ਸਕੂਲਾਂ ਅਤੇ ਕਾਲਜਾਂ ਦੇ ਫੰਕਸ਼ਨ ਵੀ ਹੁੰਦੇ ਰਹਿੰਦੇ ਹਨ।
ਹੋਰ ਪੜ੍ਹੋ: Bday Special:ਕਿਰਦਾਰ ਦੀ ਲੰਬਾਈ ਨੂੰ ਨਹੀਂ ਅਦਾਕਾਰੀ ਨੂੰ ਦਿੱਤੀ ਜਿੰਮੀ ਨੇ ਤਰਜ਼ੀਹ
ਹਾਲ ਹੀ ਵਿੱਚ ਮਾਊਂਟ ਕਾਰਮਲ ਸਕੂਲ ਵੱਲੋਂ ਐਨੁਅਲ ਫੰਕਸ਼ਨ 32ਵਾਂ ਫਾਊਂਡਰ ਵੀਕ ਮਨਾਇਆ ਗਿਆ ਸੀ। ਇਹ ਐਨੁਅਲ ਫੰਕਸ਼ਨ ਸਕੂਲ ਦਾ ਸਾਰਾ ਸਟਾਫ਼ ਅਧਿਆਪਕ ਅਤੇ ਵਿਦਿਆਰਥੀਆਂ ਵੱਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਵਿਦਿਆਰਥੀਆਂ ਨੇ ਟੈਗੋਰ ਥੀਏਟਰ 'ਚ ਡਾਂਸ ਪ੍ਰੋਫੌਰਮੈਂਸ ਵੀ ਦਿੱਤੀ। ਇਹ ਡਾਂਸ ਪ੍ਰੋਫੌਰਮੈਂਸ ਬਾਲੀਵੁੱਡ ਦੇ ਗੀਤਾਂ ਅਤੇ ਮਰਾਠੀ ਉੱਤੇ ਕੀਤੀ ਗਈ।
ਹੋਰ ਪੜ੍ਹੋ: ਅਨੂਪਮ ਖੇਰ ਨੇ ਸਾਂਝੀ ਕੀਤੀ ਆਪਣੀ ਥ੍ਰੋ ਬੈਕ ਤਸਵੀਰ
ਵਿਦਿਆਰਥੀਆਂ ਨੇ ਇਸ ਫੰਕਸ਼ਨ ਦੀ ਤਿਆਰੀ ਇੱਕ ਮਹੀਨਾ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ। ਵਿਦਿਆਰਥੀਆਂ ਨੇ ਵੱਖ ਵੱਖ ਤਰ੍ਹਾਂ ਦੇ ਡਾਂਸ ਸਟਾਈਲ ਉੱਤੇ ਪ੍ਰੋਫੌਰਮੈਂਸ ਦਿੱਤੀ, ਜੋ ਕਿ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ।