ਪੰਜਾਬ

punjab

ETV Bharat / sitara

ਬਾਲੀਵੁੱਡ ਦੇ ਸਿੰਘਮ ਨਾਲ ਛੇਤੀ ਨਜ਼ਰ ਆਉਣਗੇ ਐਮੀ ਵਿਰਕ - ਐਮੀ ਵਿਰਕ ਦੀ ਫ਼ਿਲਮ

ਇੱਕ ਵਾਰ ਫਿਰ ਐਮੀ ਬਾਲੀਵੁੱਡ ਫ਼ਿਲਮ ਵਿੱਚ ਨਜ਼ਰ ਆਉਣਗੇ ਤੇ ਫ਼ਿਲਮ ਵਿੱਚ ਅਜੇ ਦੇਵਗਨ ਮੁੱਖ ਭੂਮਿਕਾ 'ਚ ਆਉਣਗੇ ਤੇ ਇਸ ਫ਼ਿਲਮ ਦਾ ਨਿਰਦੇਸ਼ਨ ਅਭਿਸ਼ੇਕ ਦੁਧਾਇਆ ਵੱਲੋਂ ਕੀਤਾ ਜਾਵੇਗਾ। ਫ਼ਿਲਮ ਦਾ ਨਾਂਅ 'ਭੁਜ ਦਿ ਪ੍ਰਾਈਡ ਆਫ਼ ਇੰਡੀਆ' ਹੈ।

ਐਮੀ ਵਿਰਕ

By

Published : Sep 2, 2019, 1:08 PM IST

ਚੰਡੀਗੜ੍ਹ : ਪੰਜਾਬੀ ਇੰਡਸਟਰੀ ਦੇ ਉੱਘੇ ਕਲਾਕਾਰ ਐਮੀ ਵਿਰਕ ਹਮੇਸ਼ਾ ਹੀ ਆਪਣੀਆ ਫ਼ਿਲਮਾਂ ਕਰਕੇ ਸੁਰਖ਼ੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਪੋਸਟ ਪਾਉਂਦੇ ਹੋਏ ਆਪਣੀ ਬਾਲੀਵੁੱਡ ਦੀ ਦੂਜੀ ਫ਼ਿਲਮ ਦੀ ਜਾਣਕਾਰੀ ਦਿੱਤੀ।

ਇਸ ਫ਼ਿਲਮ ਦਾ ਨਾਂਅ 'ਭੁਜ ਦਿ ਪ੍ਰਾਈਡ ਆਫ਼ ਇੰਡੀਆ' ਹੈ। ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ਜਿਸ ਦੀਆਂ ਤਸਵੀਰਾਂ ਐਮੀ ਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ।

ਜ਼ਿਕਰੇਖ਼ਾਸ ਹੈ ਕਿ ਇਹ ਫ਼ਿਲਮ ਵਿਜੇ ਕਾਰਣਿਕ ਦੀ ਅਸਲ ਜ਼ਿੰਦਗੀ 'ਤੇ ਆਧਰਿਤ ਹੈ ਜੋ 1971 ਵਿੱਚ ਭਾਰਤ ਤੇ ਪਾਕਿਸਤਾਨ ਯੁੱਧ ਸਮੇਂ ਭੁਜ ਏਅਰਪੋਰਟ ਦੇ ਇੰਚਾਰਜ ਸਨ। ਇਸ ਫ਼ਿਲਮ ਵਿੱਚ ਅਜੇ ਦੇਵਗਨ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਵਿਜੇ ਕਾਰਣਿਕ ਤੇ ਉਨ੍ਹਾਂ ਦੀ ਟੀਮ ਨੇ 300 ਸਥਾਨਕ ਔਰਤਾਂ ਦੀ ਮਦਦ ਨਾਲ ਵਾਯੂ ਸੈਨਾ ਦੀ ਏਅਰਸਟ੍ਰਿਪ ਦੀ ਮੁਰੰਮਤ ਕੀਤੀ ਤੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ।

ਹੋਰ ਪੜ੍ਹੋ : ਇੱਕ ਵਾਰ ਫਿਰ ਦੇਖਣ ਨੂੰ ਮਿਲੇਗੀ ਐਮੀ ਤੇ ਸਰਗੁਣ ਦੀ ਜੋੜੀ

ਜੇ ਐਮੀ ਵਿਰਕ ਦੇ ਗੱਲ ਕਰੀਏ ਤਾਂ ਇਹ ਉਨ੍ਹਾਂ ਦੀ ਦੂਜੀ ਫ਼ਿਲਮ ਹੈ ਜਿਸ ਵਿੱਚ ਉਹ ਨਜ਼ਰ ਆਉਣਗੇ। ਇਸ ਤੋਂ ਪਹਿਲਾ ਐਮੀ ਵਿਰਕ ਫ਼ਿਲਮ '83' ਵਿੱਚ ਨਜ਼ਰ ਆਉਣਗੇ ਜਿਸ ਦੀ ਉਨ੍ਹਾਂ ਨੇ ਸ਼ੂਟਿੰਗ ਖ਼ਤਮ ਕਰ ਲਈ ਹੈ। 'ਭੁਜ ਦਿ ਪ੍ਰਾਈਡ ਆਫ਼ ਇੰਡੀਆ' ਫ਼ਿਲਮ ਨੂੰ ਅਭਿਸ਼ੇਕ ਦੁਧਾਇਆ ਡਾਇਰੈਕਟ ਕਰ ਰਹੇ ਹਨ।

ABOUT THE AUTHOR

...view details