ਮੁੰਬਈ: ਬਾਲੀਵੁੱਡ ਅਦਾਕਾਰ ਅਜੇ ਦੇਵਗਨ ਆਉਣ ਵਾਲੇ ਸਮੇਂ ਵਿੱਚ ਬੰਗਾਲੀ ਕ੍ਰਾਈਮ ਥ੍ਰਿਲਰ ਸੀਰੀਜ਼ 'ਲਾਲਬਾਜ਼ਾਰ' ਲੈ ਕੇ ਆ ਰਹੇ ਹਨ। ਅਦਾਕਾਰ ਦਾ ਕਹਿਣਾ ਹੈ, "ਹਾਲਾਂਕਿ ਇਹ ਵੈਬ ਸੀਰੀਜ਼ ਅਪਰਾਧ ਦੇ ਇਰਧ-ਗਿਰਧ ਘੁੰਮਦ ਬਣੀ ਹੋਈ ਹੈ, ਪਰ ਇਸ ਵਿੱਚ ਪੁਲਿਸ ਦੇ ਮਾਨਵੀ ਪਹਿਲੂਆਂ ਦੀ ਵੀ ਗ਼ੱਲ ਕੀਤੀ ਗਈ ਹੈ।
ਅਜੇ ਦੇਵਗਨ ਲੈ ਕੇ ਆ ਰਹੇ ਨੇ ਬੰਗਾਲੀ ਕ੍ਰਾਈਮ ਥ੍ਰਿਲਰ ਵੈਬ ਸੀਰੀਜ਼ - ਅਜੇ ਦੇਵਗਨ
ਅਦਾਕਾਰ ਅਜੇ ਦੇਵਗਨ ਨਵੀਂ ਕ੍ਰਾਈਮ ਥ੍ਰਿਲਰ ਵੈਬ ਸੀਰੀਜ਼ 'ਲਾਲਬਾਜ਼ਾਰ' ਵਿੱਚ ਨਜ਼ਰ ਆਉਣਗੇ। ਦੱਸ ਦੇਈਏ ਕਿ ਇਸ ਵਿੱਚ ਉਹ ਇੱਕ ਪੁਲਿਸ ਵਾਲੇ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ।
ਇਸ ਵਿੱਚ ਦਰਸ਼ਕਾਂ ਨੂੰ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਦੀਆਂ ਝਲਕਾਂ ਦੇਖਣ ਨੂੰ ਮਿਲਣਗੀਆਂ, ਜੋ ਦਿਨ-ਰਾਤ ਸਾਡੀ ਸੁਰਖਿਆਂ ਵਿੱਚ ਲੱਗੇ ਰਹਿੰਦੇ ਹਨ। 'ਲਾਲਬਾਜ਼ਾਰ' ਨੂੰ ਤੁਹਾਡੇ ਸਾਹਮਣੇ ਲਿਆਉਣ ਦਾ ਅਨੁਭਵ ਕਾਫ਼ੀ ਵਧੀਆ ਹੈ।"
ਇਸ ਦੇ ਨਾਲ ਹੀ ਉਨ੍ਹਾਂ ਅੱਗੇ ਕਿਹਾ, "ਮੈਂ ਹਮੇਸ਼ਾਂ ਉਨ੍ਹਾਂ ਕਿਰਦਾਰਾਂ ਨੂੰ ਨਿਭਾਉਣਾ ਪਸੰਦ ਕਰਦਾ ਹਾਂ, ਜਿਸ ਵਿੱਚ ਬੁਰਾਈ 'ਤੇ ਜਿੱਤ ਹਾਸਲ ਕੀਤੀ ਹੋਵੇ। ਸਾਡੇ ਬਹਾਦਰ ਪੁਲਿਸ ਬਲ ਦੀ ਜ਼ਿੰਦਗੀ ਦਾ ਜਾਣਨਾ ਕੋਈ ਅਸਾਨ ਨਹੀਂ ਹੈ ਤੇ ਮੈਂ ਖ਼ੁਦ ਨੂੰ ਖ਼ੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਵਰਦੀ ਵਿੱਚ ਇਸ ਤਰ੍ਹਾਂ ਦੇ ਕਿਰਦਾਰ ਨੂੰ ਨਿਭਾਉਣ ਦਾ ਮੌਕਾ ਮਿਲਿਆ। ਖ਼ਾਸ ਕਰਕੇ ਇਸ ਲੌਕਡਾਊਨ ਵਿੱਚ ਉਹ ਜਿਸ ਤਰ੍ਹਾਂ ਨਾਲ ਮਿਹਨਤ ਕਰ ਰਹੇ ਹਨ, ਉਹ ਕਾਬਿਲ ਏ ਤਾਰੀਫ਼ ਹੈ।"