ਮੁੰਬਈ: ਟੀਵੀ ਅਦਾਕਾਰਾ ਰੂਬੀਨਾ ਦਿਲਾਇਕ ਨੇ ਗਾਇਕ ਰਾਹੁਲ ਵੈਦ ਨੂੰ ਹਰਾ ਕੇ ਰਿਆਲਿਟੀ ਸ਼ੋਅ ਬਿੱਗ ਬੌਸ ਦਾ 14ਵਾਂ ਸੀਜ਼ਨ ਜਿੱਤ ਲਿਆ ਹੈ। ਦਿਲੈਕ ਨੇ ਛੋਟੀ ਬਹੂ ਅਤੇ 'ਸ਼ਕਤੀ- ਅਸਤਿਵ ਕੇ ਅਹਿਸਾਸ' ਸ਼ੋਅ ’ਚ ਕੰਮ ਕੀਤਾ ਹੈ।
ਦਰਸ਼ਕਾਂ ਨੂੰ ਬੇਹੱਦ ਪਸੰਦ ਸੀ ਰੂਬੀਨਾ

ਦੱਸ ਦਈਏ ਕਿ ਪ੍ਰੋਗਰਾਮ ਦੇ ਐਂਕਰ ਐਕਟਰ ਸਲਮਾਨ ਖਾਨ ਨੇ ਮੁੰਬਈ ਦੇ ਫਿਲਮ ਸਿਟੀ ’ਚ ਪ੍ਰੋਗਰਾਮ ਦੇ ਸੇਟ ’ਤੇ ਜੇਤੂ ਦਾ ਐਲਾਨ ਕੀਤਾ। ਰੂਬੀਨਾ ਦਿਲੈਕ ਆਪਣੇ ਐਕਟਰ ਪਤੀ ਅਭਿਨਵ ਸ਼ੁਕਲਾ ਦੇ ਨਾਲ ਬਿੱਗ ਬੌਸ ਦੇ ਘਰ ’ਚ ਗਈ ਸੀ। ਬਿੱਗ ਬੌਸ ਦੇ ਸ਼ੁਰੂਆਤ ਤੋਂ ਹੀ ਰੂਬੀਨਾ ਦਰਸ਼ਕਾ ਨੂੰ ਬੇਹੱਦ ਪਸੰਦ ਸੀ। ਟ੍ਰਾਫੀ ਦੇ ਇਲਾਵਾ ਜੇਤੂ ਰੂਬੀਨਾ ਨੂੰ 36 ਲੱਖ ਰੁਪਏ ਦੀ ਰਾਸ਼ੀ ਵੀ ਇਨਾਮ ਵੱਜੋਂ ਦਿੱਤੀ ਗਈ ਹੈ।
ਨਿੱਕੀ ਤੰਬੋਲੀ ਰਹੀ ਤੀਜੇ ਸਥਾਨ
ਕਾਬਿਲੇਗੌਰ ਹੈ ਕਿ ਦਿਲੈਕ ਅਤੇ ਵੈਦ ਤੋਂ ਇਲਾਵਾ ਫਾਇਨਲ ਚ ਪਹੁੰਚਣ ਵਾਲਿਆਂ ਚ ਅਦਾਕਾਰਾ ਨਿੱਕੀ ਤੰਬੋਲੀ, ਅਲੀ ਗੋਨੀ ਅਤੇ ਰਾਖੀ ਸਾਵੰਤ ਸੀ। ਤੰਬੋਲੀ ਤੀਜੇ ਸਥਾਨ ’ਤੇ ਰਹੀ ਜਦਕਿ ਗੋਨੀ ਚੌਥੇ ਸਥਾਨ ’ਤੇ ਰਹੇ