ਪੰਜਾਬ

punjab

ETV Bharat / sitara

ਅਦਾਕਾਰਾ ਅਨੀਤਾ ਹਸਨੰਦਾਨੀ ਨੇ ਕਿਹਾ ਨਹੀਂ ਛੱਡ ਰਹੀ ਐਕਟਿੰਗ - Tv industry

ਅਦਾਕਾਰਾ ਅਨੀਤਾ ਹਸਨੰਦਾਨੀ (Anita Hassanandani) ਨੇ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਪਹਿਲਾ ਪਿਆਰ ਐਕਟਿੰਗ(Acting) ਹੈ। ਉਹ ਐਕਟਿੰਗ (Acting)ਨਹੀਂ ਛੱਡ ਰਹੀ ਹੈ ।ਅਦਾਕਾਰਾ ਨੇ ਕਿਹਾ ਕਿ ਉਹ ਫ਼ਿਲਹਾਲ ਆਪਣੇ ਬੱਚੇ ਦੀ ਪਰਵਰਿਸ਼ ਤੇ ਪੂਰਾ ਧਿਆਨ ਦੇਣਾ ਚਾਹੁੰਦੀ ਹੈ ਅਤੇ ਉਹ ਐਕਟਿੰਗ ਫਿਰ ਤੋਂ ਸ਼ੁਰੂ ਕਰੇਗੀ ਜਦ ਉਹ ਤਿਆਰ ਹੋਵੇਗੀ।

ਅਦਾਕਾਰਾ ਅਨੀਤਾ ਹਸਨੰਦਾਨੀ ਨੇ ਕਿਹਾ ਨਹੀਂ ਛੱਡ ਰਹੀ ਐਕਟਿੰਗ
ਅਦਾਕਾਰਾ ਅਨੀਤਾ ਹਸਨੰਦਾਨੀ ਨੇ ਕਿਹਾ ਨਹੀਂ ਛੱਡ ਰਹੀ ਐਕਟਿੰਗ

By

Published : Jun 12, 2021, 3:48 PM IST

ਚੰਡੀਗੜ੍ਹ: ਕੱਲ ਤੋ ਹੀ ਅਨੀਤਾ ਹਸਨੰਦਾਨੀ (Anita Hassanandani) ਦੇ ਐਕਟਿੰਗ (Acting) ਛੱਡਣ ਦੀਆਂ ਖਬਰਾ ਸਾਹਮਣੇ ਆ ਰਹੀਆਂ ਸਨ ਪਰ ਅਦਾਕਾਰਾ ਨੇ ਆਪਣੇ ਟਵਿਟਰ ਰਾਹੀਂ ਸਾਰਾ ਕੁੱਝ ਸਪੱਸ਼ਟ ਕਰ ਦਿੱਤਾ ਅਤੇ ਕਿਹਾ ਕਿ ਉਹ ਆਪਣੇ ਬੇਟੇ ਆਰਵ (Aaravv) ਦੀ ਦੇਖਭਾਲ ਕਰਨਾ ਚਾਹੁੰਦੀ ਹੈ।ਅਨੀਤਾ ਨੇ ਆਪਣੀ ਬੇਟੇ ਆਰਵ ਨੂੰ ਇਸ ਸਾਲ ਫਰਵਰੀ ਚ ਜਨਮ ਦਿੱਤਾ ਹੈ। ਉਨ੍ਹਾ ਕਿਹਾ ਮੈਂ ਐਕਟਿਗ ਨਹੀ ਛੱਡ ਰਹੀ ਐਕਟਿੰਗ ਫਿਰ ਤੋਂ ਸ਼ੁਰੂ ਕਰੇਗੀ ਜਦ ਤਿਆਰ ਹੋਵੇਗੀ ਐਕਟਿੰਗ ਮੇਰਾ ਪਹਿਲਾ ਪਿਆਰ ਹੈ।

ਇਹ ਵੀ ਪੜ੍ਹੋ:- ਬਹੁਤ ਦੇਖਿਆ ਜਾ ਰਿਹੈ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ Sidhu Son

ਅਨੀਤਾ ਟੈਲੀਵਿਜ਼ਨ ਇੰਡਸਟਰੀ (Tv industry) ਦੀ ਮਸ਼ਹੂਰ ਅਦਾਕਾਰਾ ਹੈ ਅਤੇ ਏਕਤਾ ਕਪੂਰ ਦੇ ਕਈ ਟੀ ਵੀ ਸੀਰੀਅਲਾਂ ਵਿਚ ਕੰਮ ਕਰ ਚੁੱਕੀ ਹੈ ।ਉਨ੍ਹਾਂ ਦੇ ਕਰੀਅਰ ਵਿੱਚ ਉਨ੍ਹਾਂ ਦਾ ਪਹਿਲਾਂ ਟੀਵੀ ਸ਼ੋਅ "ਕਭੀ ਸੌਤਨ ਕਭੀ ਸਹੇਲੀ ਸੀ",ਉਸ ਤੋਂ ਬਾਅਦ ਉਨ੍ਹਾਂ ਨੇ ਕਾਵਿਆਂਜਲੀ ,ਯੇ ਹੈ ਮੁਹੱਬਤੇਂ ਤੇ ਨਾਗਿਨ ਦੇ ਵਿਚ ਕੰਮ ਕੀਤਾ ।ਅਨੀਤਾ ਨੇ ਕਈ ਰਿਐਲਿਟੀ ਸ਼ੋਅਜ਼ ਵਿੱਚ ਵੀ ਹਿੱਸਾ ਲਿਆ।

ABOUT THE AUTHOR

...view details