ਪੰਜਾਬ

punjab

ETV Bharat / sitara

ਅਬੂ ਮਲਿਕ ਨੇ ਖੋਲਿਆ ਬਿੱਗ ਬੌਸ 13 ਦਾ ਰਾਜ - abu malik gets eliminated from bigg boss 13

ਸ਼ੋਅ ਬਿੱਗ ਬੌਸ 13 ‘ਚ ਤੀਜਾ ਐਲੀਮਿਨੇਸ਼ਨ ਹੋ ਗਿਆ ਹੈ। ਇਸ ਵਾਰ ਬਿੱਗ ਬੌਸ 'ਚੋਂ ਅਨੂੰ ਮਲਿਕ ਦੇ ਭਰਾ ਅਬੂ ਮਲਿਕ ਬਾਹਰ ਹੋ ਗਏ ਹਨ ਜਿਸ ਤੋਂ ਬਾਅਦ ਅਬੂ ਨੇ ਸ਼ੋਅ ਦੇ ਸਾਰੇ ਕੰਟੇਸਟੈਂਟਸ ਬਾਰੇ ਆਪਣੇ ਵਿਚਾਰ ਮੀਡੀਆ ਨਾਲ ਸਾਂਝੇ ਕੀਤੇ।

ਫ਼ੋਟੋ

By

Published : Oct 22, 2019, 11:25 PM IST

ਮੁੰਬਈ: ਰਿਐਲਟੀ ਸ਼ੋਅ ਬਿੱਗ ਬੌਸ 13 ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਹਫ਼ਤੇ ਬਿੱਗ ਬੌਸ ‘ਚੋਂ ਤੀਜਾ ਐਲੀਮਿਨੇਸ਼ਨ ਹੋਇਆ ਹੈ। ਇਸ ਹਫ਼ਤੇ ਅਨੂੰ ਮਲਿਕ ਦੇ ਭਰਾ ਅਬੁ ਮਲਿਕ ਘਰ ਤੋਂ ਬਾਹਰ ਹੋ ਗਏ ਹਨ। ਘਰ ਤੋਂ ਬਾਅਦ ਅਬੂ ਨੇ ਸਾਰੇ ਕੰਟੇਸਟੈਂਟਸ ਬਾਰੇ ਆਪਣੇ ਵਿਚਾਰ ਮੀਡੀਆ ਨਾਲ ਸਾਂਝੇ ਕੀਤੇ।

ਹੋਰ ਪੜ੍ਹੋ: #BharatKiLaxmi ਪੀਐਮ ਮੋਦੀ ਦੀ ਮੁਹਿੰਮ ਨੂੰ ਦੀਪਿਕਾ ਪਾਦੂਕੋਣ ਅਤੇ ਪੀਵੀ ਸਿੰਧੂ ਦਾ ਸਮਰਥਨ

ਅਬੂ ਮਲਿਕ ਨੇ ਕਿਹਾ ਕਿ ਬਿੱਗ ਬੌਸ ਦੇ ਘਰ ‘ਚ ਸਭ ਤੋਂ ਜ਼ਿਆਦਾ ਪਲਾਨਿੰਗ ਰਸ਼ਮੀ ਦੇਸਾਈ, ਦੇਬੋਲੀਨਾ, ਮਾਹਿਰਾ ਅਤੇ ਸ਼ੇਫਾਲੀ ਬੱਗਾ ਕਰ ਰਹੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਵਾਰ ਟੌਪ 5 ‘ਚ ਤਿੰਨ ਮੁੰਡੇ ਸਿਧਰਾਥ ਸ਼ੁਕਲਾ, ਆਮਿਸ ਅਤੇ ਪਾਰਸ ਦੇ ਨਾਲ ਸ਼ਹਿਨਾਜ਼ ਗਿੱਲ, ਰਸ਼ਮੀ ਦੇਸਾਈ ਅਤੇ ਸ਼ੈਫਾਲੀ ਹੋ ਸਕਦੀਆ ਹਨ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਟਾਕਸ ਨੂੰ ਲੈ ਕੇ ਜਿੰਨੀਆਂ ਵੀ ਚੀਜ਼ਾਂ ਹੁੰਦੀਆਂ ਹਨ ਉਹ ਸਬ ਸਕ੍ਰਿਪਟ ਦੇ ਅਨੁਸਾਰ ਹੀ ਹੁੰਦੀਆਂ ਹੈ। ਕਿਸ ਨੂੰ ਕੀ ਦੇਣਾਂ ਹੈ ਅਤੇ ਕੀ ਟਾਸਕ ਨਹੀ ਦੇਸਾਂ ਸਭ ਸਕ੍ਰਿਪਟ ਦੇ ਆਧਾਰ ‘ਤੇ ਹੀ ਹੁੰਦਾ ਹੈ।

ਅਬੂ ਨੇ ਹਾਲ ਹੀ ‘ਚ ਸਿਧਾਰਥ ਸ਼ੁਕਲਾ ਅਤੇ ਰਸ਼ਮੀ ਦੇ ਵਿਵਾਦਾਂ ਬਾਰੇ ਵੀ ਗੱਲ ਕੀਤੀ। ਇਸ ਬਾਰੇ ਅਬੂ ਨੇ ਕਿਹਾ ਕਿ ਸਿਧਾਰਥ ਅਜਿਹੇ ਇਨਸਾਨ ਨਹੀਂ ਹਨ। ਉਹ ਜਾਣਬੁਝ ਕੇ ਅਜਿਹਾ ਨਹੀਂ ਕਰ ਸਕਦੇ ਹਨ। ਲੜਾਈ ‘ਚ ਉਹ ਅੱਗੇ ਆ ਜਾਂਦਾ ਹੈ। ਅਬੂ ਨੇ ਸ਼ਹਿਨਾਜ਼ ਬਾਰੇ ਬੋਲਦੇ ਹੋਏ ਕਿਹਾ ਕਿ ਉਹ ਨਾਟਕ ਕਰਦੀ ਹੈ।

ABOUT THE AUTHOR

...view details