ਪੰਜਾਬ

punjab

ETV Bharat / sitara

ਆਰਤੀ ਸਿੰਘ ਨੇ ਸਾਂਝਾ ਕੀਤਾ ਆਪਣੀ ਜ਼ਿੰਦਗੀ ਨਾਲ ਜੁੜਿਆ ਹੋਇਆ ਦਰਦਨਾਕ ਹਾਦਸਾ - Aarti Singh updates

ਬਿਗ ਬੌਸ 13 ਦੀ ਪ੍ਰਤੀਯੋਗੀ, ਕ੍ਰਿਸ਼ਨਾ ਅਭੀਸ਼ੇਕ ਦੀ ਭੈਣ ਤੇ ਗੋਵਿੰਦਾ ਦੀ ਭਾਂਜੀ ਆਰਤੀ ਸਿੰਘ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਅਹਿਮ ਗੱਲ ਸਭ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ 13 ਸਾਲ ਦੀ ਸੀ ਤਾਂ ਘਰ 'ਚ ਬੰਦ ਕਰਕੇ ਉਸ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।

Big Boss 13 news
ਫ਼ੋਟੋ

By

Published : Jan 11, 2020, 8:02 PM IST

ਮੁੰਬਈ: ਬਿਗ ਬੌਸ 13 'ਚ ਇਸ ਹਫ਼ਤੇ ਵੀਕੈਂਡ ਦਾ ਵਾਰ ਕਾਫ਼ੀ ਡ੍ਰੇਮੇਟਿਕ ਹੋਣ ਦੇ ਨਾਲ ਭਾਵੁਕਤਾ ਨਾਲ ਭਰਪੂਰ ਹੋਣ ਵਾਲਾ ਹੈ। ਇਸ ਹਫ਼ਤੇ ਸ਼ੋਅ 'ਚ ਦੀਪਿਕਾ ਪਾਦੁਕੋਣ ਦੇ ਨਾਲ ਤੇਜ਼ਾਬੀ ਹਮਲਾ ਪੀੜਤ ਲਕਸ਼ਮੀ ਅਗਰਵਾਲ ਵੀ ਨਜ਼ਰ ਆਵੇਗੀ। ਇਸ ਐਪੀਸੋਢ 'ਚ ਸਾਰਿਆਂ ਨੇ ਆਪਣੇ ਜ਼ਿੰਦਗੀ ਦੇ ਕੁਝ ਅਣਛੂਹੇ ਪਹਿਲੂਆਂ ਬਾਰੇ ਦੱਸਿਆ।

ਇਹ ਵੀ ਪੜ੍ਹੋ: ਫ਼ਿਲਮ 'ਛਪਾਕ' ਦੇ ਪ੍ਰਦਰਸ਼ਨ 'ਤੇ ਲਗਾਈ ਦਿੱਲੀ ਹਾਈਕੋਰਟ ਨੇ ਪਾਬੰਧੀ

ਕ੍ਰਿਸ਼ਨਾ ਅਭੀਸ਼ੇਕ ਦੀ ਭੈਣ ਅਤੇ ਗੋਵਿੰਦਾ ਦੀ ਭਾਂਜੀ ਆਰਤੀ ਸਿੰਘ ਨੇ ਬਿਗ ਬੌਸ ਦੇ ਘਰ 'ਚ ਸਭ ਤੋਂ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ। ਆਰਤੀ ਨੇ ਸ਼ੋਅ 'ਚ ਦੱਸਿਆ ਕਿ ਜਦੋਂ ਉਹ 13 ਸਾਲ ਦੀ ਸੀ ਤਾਂ ਉਸ ਨੂੰ ਘਰ 'ਚ ਬੰਦ ਕਰਕੇ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਆਪਣੀ ਜ਼ਿੰਦਗੀ ਦੇ ਇਸ ਕੜਵੇ ਸੱਚ ਨੂੰ ਬਿਆਨ ਕਰਦੇ ਹੋਏ ਆਰਤੀ ਬੁਰੀ ਤਰ੍ਹਾਂ ਡਰ ਗਈ ਸੀ। ਦੱਸ ਦਈਏ ਕਿ ਆਰਤੀ ਨੇ ਆਪਣੀ ਜ਼ਿੰਦਗੀ 'ਚ ਬੜੇ ਮਾੜੇ ਦਿਨ ਵੇਖੇ ਹਨ। ਆਪਣੇ ਸੰਘਰਸ਼ ਦੇ ਕਿੱਸੇ ਉਹ ਕਈ ਵਾਰ ਘਰ 'ਚ ਦੱਸ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਆਰਤੀ ਨੇ ਸ਼ੋਅ ਦੀ ਸ਼ੁਰੂਆਤ 'ਚ ਦੱਸਿਆ ਸੀ ਕਿ ਉਸਨੇ ਬਹੁਤ ਸਾਰੇ ਟੀਵੀ ਸ਼ੋਅ ਕੀਤੇ ਪਰ ਉਸ ਨੂੰ ਫ਼ੇਮ ਨਹੀਂ ਮਿਲਿਆ। ਸ਼ੋਅ 'ਵਾਰਿਸ' ਕਰਨ ਤੋਂ ਬਾਅਦ 2 ਸਾਲ ਤੱਕ ਉਸ ਨੂੰ ਕੰਮ ਨਹੀਂ ਮਿਲਿਆ। ਇਸ ਦੌਰ ਵੇਲੇ ਉਹ ਡਿਪ੍ਰੈਸ਼ਨ 'ਚ ਚੱਲੀ ਗਈ ਸੀ।

ABOUT THE AUTHOR

...view details