ਚੰਡੀਗੜ੍ਹ: ਦੋਗਾਣਿਆਂ ਦੇ ਬਾਦਸ਼ਾਹ ਮੰਨੇ ਜਾਂਦੇ ਅਮਰ ਸਿੰਘ ਚਮਕੀਲੇ ਦਾ ਅੱਜ ਜਨਮ ਦਿਨ ਹੈ। ਕੋਈ ਚਮਕੀਲੇ ਨੂੰ ਚੰਗਾ ਕਹੇ ਜਾਂ ਮਾੜਾ, ਪਰ ਇਹ ਗੱਲ ਮੰਨਣੀ ਪਵੇਗੀ ਕਿ ਉਸ ਵਰਗਾ ਸਟੇਜ ਦਾ ਧਨੀ ਪੰਜਾਬ ਵਿੱਚ ਅੱਜ ਤੱਕ ਪੈਦਾ ਨਹੀਂ ਹੋਇਆ।
ਦੋਗਾਣਿਆਂ ਦੇ ਬਾਦਸ਼ਾਹ ਅਮਰ ਸਿੰਘ ਚਮਕੀਲਾ ਦਾ ਜਨਮ ਦਿਨ ਅਮਰ ਸਿੰਘ ਚਮਕੀਲਾ ਦਾ ਜਨਮ 21 ਜੁਲਾਈ 1960 ਨੂੰ ਇੱਕ ਗਰੀਬ ਪਰਿਵਾਰ ਵਿੱਚ ਹੋਇਆ ਸੀ। ਚਮਕੀਲੇ ਦਾ ਅਸਲ ਨਾਮ "ਧਨੀ ਰਾਮ" ਸੀ, ਜੋ ਪੰਜਾਬੀ ਗਾਇਕ, ਗੀਤਕਾਰ, ਕੰਪੋਜ਼ਰ ਅਤੇ ਸੰਗੀਤਕਾਰ ਸੀ। ਅਮਰ ਸਿੰਘ ਚਮਕੀਲੇ ਦੇ ਗੀਤ ਠੇਠ ਪੇਂਡੂ ਸੱਭਿਆਚਾਰ ਅਤੇ ਆਸ ਪਾਸ ਦੇ ਮਾਹੌਲ ਤੋਂ ਪ੍ਰਭਾਵਿਤ ਸਨ। ਉਸ ਨੇ ਜਿਆਦਾਤਰ ਚੜਦੀ ਜਵਾਨੀ ਦੇ ਇਸ਼ਕ, ਸ਼ਰਾਬ, ਨਸ਼ਿਆਂ, ਨਜਾਇਜ਼ ਸਬੰਧਾਂ ਅਤੇ ਪੰਜਾਬੀਆਂ ਦੀ ਗੁੱਸੇਖੋਰੀ-ਬਦਲੇਖੋਰੀ ਬਾਰੇ ਗਾਇਆ ਹੈ।
ਦੋਗਾਣਿਆਂ ਦੇ ਬਾਦਸ਼ਾਹ ਅਮਰ ਸਿੰਘ ਚਮਕੀਲਾ ਦਾ ਜਨਮ ਦਿਨ ਸਾਲ 1980 ਵਿੱਚ ਚਮਕੀਲੇ ਦੇ ਸੰਪਰਕ ਵਿੱਚ ਆਈ ਫਰੀਦਕੋਟ ਦੀ ਜੰਮਪਲ ਅਮਰਜੋਤ ਜੋ ਕਿ ਉਸ ਸਮੇਂ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨਾਲ ਗਾ ਰਹੀ ਸੀ। ਇਸ ਗਾਇਕੀ ਦੌਰਨ ਹੀ ਅਮਰਜੋਤ ਵੱਲੋਂ ਚਮੀਕਲੇ ਨਾਲ ਵਿਆਹ ਕਰਵਾਇਆ ਗਿਆ। ਇਸ ਗਾਇਕ ਜੋੜੀ ਦੇ ਸੁਮੇਲ ਨੇ ਪੰਜਾਬੀ ਦੋਗਾਣਾ ਗਾਇਕੀ ’ਚ ਬੁਲੰਦੀਆਂ ਨੂੰ ਛੂਹਿਆ। ਅਮਰਜੋਤ ਤੇ ਚਮਕੀਲੇ ਦੀਆਂ ਲਗਪਗ 10-12 ਟੇਪਾਂ ਮਾਰਕੀਟ ਵਿੱਚ ਆਈਆਂ।
ਕਿਹਾ ਜਾਂਦਾ ਹੈ ਕਿ ਦਹਿਸ਼ਤਗਰਦਾਂ ਵੱਲੋਂ ਜਲੰਧਰ ਨੇੜਲੇ ਪਿੰਡ ਮਹਿਸਪੁਰ ਵਿਖੇ 8 ਮਾਰਚ 1988 ਨੂੰ ਰੱਖੇ ਵਿਆਹ ਦੇ ਸਮੇਂ ਅਖਾੜਾ ਲਾਉਣ ਆਏ ਚਮਕੀਲੇ ‘ਤੇ ਅਮਰਜੋਤ ਨੂੰ ਗੱਡੀ ’ਚੋਂ ਉਤਰਨ ਸਮੇਂ ਹੀ ਗੋਲੀਆਂ ਨਾਲ ਭੁੰਨ ਦਿੱਤਾ ਪਰ ਚਮਕੀਲੇ-ਅਮਰਜੋਤ ਦੇ ਕਤਲ ਹੋਣ ਦਾ ਅਸਲ ਕਾਰਨ ਅਜੇ ਵੀ ਗੁੱਝਾ ਭੇਦ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ: ਪੰਜਾਬੀ ਫਿਲਮ ਤੁਣਕਾ-ਤੁਣਕਾ ਦਾ ਟਾਈਟਲ ਗੀਤ ਤਖ਼ਤੇ ਹੋਇਆ ਰਿਲੀਜ਼