ਮੁੰਬਈ: ਬਾਲੀਵੁੱਡ ਅਦਾਕਾਰ ਧਰਮਿੰਦਰ ਆਪਣੇ ਫਾਰਮ ਹਾਊਸ 'ਚ ਸਕੂਨ ਨਾਲ ਜ਼ਿੰਦਗੀ ਬਤੀਤ ਕਰ ਰਹੇ ਹਨ। ਧਰਮਿੰਦਰ ਦੇ ਫਾਰਮ ਹਾਊਸ 'ਚ ਇੱਕ ਮੋਰਨੀ ਨਜ਼ਰ ਆਈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਮੌਜੂਦਾ ਸਮੇਂ 'ਚ ਧਰਮਿੰਦਰ ਕੁਦਰਤੀ ਨਜ਼ਾਰਿਆਂ 'ਚ, ਆਪਣੇ ਫਾਰਮ ਹਾਊਸ 'ਤੇ ਰਹਿ ਕੇ ਚੰਗਾ ਸਮਾਂ ਬਤੀਤ ਕਰ ਰਹੇ ਹਨ। ਹਾਲ ਹੀ 'ਚ ਧਰਮਿੰਦਰ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਇੱਕ ਵੀਡੀਓ ਪੋਸਟ ਕੀਤੀ ਹੈ। ਇਸ ਵੀਡੀਓ 'ਚ ਉਹ ਆਪਣੇ ਫਾਰਮ ਹਾਊਸ ਦੇ ਵੇਹੜੇ 'ਚ ਖੜ੍ਹੇ ਹੋ ਕੇ ਮੀਂਹ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਇੱਕ ਮੋਰਨੀ ਵੀ ਨਜ਼ਰ ਆ ਰਹੀ ਹੈ। ਕੁਦਰਤ ਦੇ ਸੁਖਾਵੇਂ ਰੰਗ ਤੇ ਵਧੀਆ ਮੌਸਮ ਦੇ ਦੌਰਾਨ ਨੇ ਉਨ੍ਹਾਂ ਦੇ ਵੇਹੜੇ 'ਚ ਇੱਕ ਮੋਰਨੀ ਦੀ ਐਂਟਰੀ ਨੇ ਧਰਮਿੰਦਰ ਦਾ ਦਿੱਲ ਜਿੱਤ ਲਿਆ।