ਪੰਜਾਬ

punjab

ETV Bharat / sitara

ਚੰਕੀ ਪਾਂਡੇ ਨੇ ਪਟਨਾ ਸਾਹਿਬ ਗੁਰਦੁਆਰੇ ਟੇਕਿਆ ਮੱਥਾ - ਚੱਕੀ ਪਾਂਡੇ ਪਟਨਾ ਸਾਹਿਬ ਗੁਰਦੁਆਰਾ ਵਿੱਚ

ਬਾਲੀਵੁੱਡ ਅਦਾਕਾਰ ਚੱਕੀ ਪਾਂਡੇ ਨੇ ਪਟਨਾ ਸਾਹਿਬ ਗੁਰਦੁਆਰਾ ਵਿੱਚ ਆ ਕੇ ਮੱਥਾ ਟੇਕਿਆ ਤੇ ਗੁਰਦੁਆਰਾ ਦੀ ਦਿੱਖ ਦੇਖ ਕੇ ਚੰਕੀ ਪਾਂਡੇ ਨੇ ਆਪਣੇ ਮੋਬਾਇਲ ਨਾਲ ਗੁਰਦੁਆਰੇ ਦੀਆਂ ਫੋਟੋਆਂ ਵੀ ਲਈਆਂ।

ਚੰਕੀ ਪਾਂਡੇ
ਚੰਕੀ ਪਾਂਡੇ

By

Published : Dec 25, 2019, 5:09 PM IST

ਬਿਹਾਰ: ਬਾਲੀਵੁੱਡ ਅਦਾਕਾਰ ਚੱਕੀ ਪਾਂਡੇ ਨੇ ਪਟਨਾ ਸਾਹਿਬ ਗੁਰਦੁਆਰਾ ਵਿੱਚ ਆ ਕੇ ਮੱਥਾ ਟੇਕਿਆ ਤੇ ਗੁਰਦੁਆਰਾ ਦੀ ਦਿੱਖ ਦੇਖ ਕੇ ਚੰਕੀ ਪਾਂਡੇ ਨੇ ਆਪਣੇ ਮੋਬਾਇਲ ਨਾਲ ਗੁਰਦੁਆਰੇ ਦੀਆਂ ਫੋਟੋਆਂ ਵੀ ਲਈਆਂ। ਚੰਕੀ ਪਾਂਡੇ ਨੇ ਕਿਹਾ ਕਿ ਅੱਜ ਦਾ ਦਿਨ ਸਾਡੇ ਲਈ ਇਤਿਹਾਸਿਕ ਦਿਨ ਹੈ ਕਿ ਗੁਰੂਘਰ ਵਿੱਚ ਪਹਿਲੀ ਵਾਰ ਆਕੇ ਆਪਣੀ ਹਾਜ਼ਰੀ ਲਵਾਈ ਹੈ।

ਦਸਮੇ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਜਨਮ ਸਥਾਨ ਤਖਤ ਸ੍ਰੀ ਹਰਮਿੰਦਰ ਸਾਹਿਬ ਜੀ ਪਟਨਾ ਸਾਹਿਬ ਗੁਰਦੁਆਰਾ ਵਿੱਚ ਬਾਲੀਵੁੱਡ ਅਦਾਕਾਰ ਚੰਕੀ ਪਾਂਡੇ ਨੇ ਆ ਕੇ ਮੱਥਾ ਟੇਕ ਕੇ ਗੁਰੂ ਘਰ ਹਾਜ਼ਰੀ ਲਵਾਈ।

ਵੇਖੋ ਵੀਡੀਓ

ਇਹ ਵੀ ਪੜੋ: ਪੀਐਮ ਮੋਦੀ ਨੇ ਵਾਜਪਾਈ ਦੇ ਜਨਮ ਦਿਨ ਮੌਕੇ ਅਟਲ ਭੂਜਲ ਯੋਜਨਾ ਦੀ ਕੀਤੀ ਸ਼ੁਰੂਆਤ

ਚੰਕੀ ਪਾਂਡੇ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰੋਪਾ ਪਾ ਕੇ ਸਨਮਾਨਿਤ ਕੀਤਾ, ਇਸ ਦੇ ਨਾਲ ਹੀ ਗੁਰੂ ਮਹਾਰਾਜ ਨਾਲ ਜੁੜੇ ਅਸਤਰ-ਸ਼ਾਸਤਰ ਦੇ ਦਰਸ਼ਨ ਵੀ ਕਰਵਾਏ। ਚੰਕੀ ਪਾਂਡੇ ਨੇ ਮੱਥਾ ਟੇਕ ਕੇ ਕਿਹਾ ਕਿ ਗੁਰੂਘਰ ਵਿੱਚ ਆ ਕੇ ਉਨ੍ਹਾਂ ਦਾ ਜੀਵਨ ਧੰਨ ਹੋ ਗਿਆ। ਪਟਨਾ ਪਹਿਲੀ ਵਾਰ ਆ ਕੇ ਉਨ੍ਹਾਂ ਨੂੰ ਮਾਣ ਹੋਇਆ ਕਿ ਉਨ੍ਹਾਂ ਨੇ ਗੁਰੂ ਘਰ ਵਿੱਚ ਆਕੇ ਆਪਣੀ ਹਾਜ਼ਰੀ ਲਵਾਈ। ਉਹ ਅਰਦਾਸ ਕਰਦੇ ਹਨ ਕਿ ਦੇਸ਼ ਅਤੇ ਦੁਨੀਆਂ ਵਿੱਚ ਸ਼ਾਤੀ ਕਾਇਮ ਰਹੇ। ਚੰਕੀ ਪਾਂਡੇ ਨੂੰ ਦੇਖਦੇ ਹੀ ਸੇਲਫੀਆਂ ਲੇਣ ਵਾਲਿਆ ਦੀ ਭੀੜ ਇੱਕਠੀ ਹੋ ਗਈ।

ABOUT THE AUTHOR

...view details