ਮੁੰਬਈ:ਬਿਗ-ਬੌਸ 13 ਦੇ ਵੀਕੈਂਡ ਦੇ ਵਾਰ 'ਚ ਬਹੁਤ ਕੁਝ ਹੋਇਆ। ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਅਤੇ ਭੂਮੀ ਪੇਡਨੇਕਰ ਇਸ ਵਾਰ ਸ਼ੋਅ 'ਚ ਪੁੱਜੀਆਂ, ਸ਼ੋਅ 'ਚ ਸਾਰੇ ਕੰਟੈਸਟੇਂਟ ਦੇ ਨਾਲ ਉਨ੍ਹਾਂ ਨੇ ਜਮ ਕੇ ਮਸਤੀ-ਮਜ਼ਾਕ ਕੀਤਾ। ਇਨ੍ਹਾਂ ਹੀ ਨਹੀਂ ਵੀਕੈਂਡ ਦੀ ਤਰ੍ਹਾਂ ਇਸ ਵਾਰ ਵੀ ਸਲਮਾਨ ਖ਼ਾਨ ਨੇ ਕਈ ਪ੍ਰਤੀਯੋਗੀਆਂ ਦੀ ਕਲਾਸ ਲਗਾਈ। ਸਲਮਾਨ ਨੇ ਘਰਵਾਸੀਆਂ ਨੂੰ ਦੱਸਿਆਂ ਕਿ ਪਾਰਸ ਜਾਂ ਫ਼ੇਰ ਸਿਧਾਰਥ ਸ਼ੁਕਲਾ ਵਿੱਚੋਂ ਕਿਸ ਨੇ ਜ਼ਿਆਦਾ ਗਲ਼ਤੀਆਂ ਕੀਤੀਆਂ ਹਨ।
Big Boss 13:ਸਲਮਾਨ ਨੇ ਲਗਾਈ ਪ੍ਰਤੀਯੋਗੀਆਂ ਦੀ ਕਲਾਸ - Salman Khan Big boss 13
ਬਿਗ-ਬੌਸ 13 ਦੇ ਵੀਕੇਂਡ ਦੇ ਵਾਰ 'ਚ ਸਲਮਾਨ ਖ਼ਾਨ ਨੇ ਘਰਵਾਸੀਆਂ ਨੂੰ ਇੱਕ-ਇੱਕ ਕਰਕੇ ਜਿੱਥੇ ਕਟਘਰੇ 'ਚ ਖੜਾ ਕੀਤਾ। ਉੱਥੇ ਹੀ ਉਨ੍ਹਾਂ ਇਹ ਕਿਹਾ ਕਿ ਘਰਵਾਸੀਆਂ ਵਿੱਚੋਂ ਕੋਈ ਦੋ ਮੈਂਬਰ ਬਾਹਰ ਹੋਣ ਵਾਲੇ ਹਨ।
ਹੋਰ ਪੜ੍ਹੋ:ਜੇ ਇਸ ਤਰ੍ਹਾਂ ਕਰਦੀ ਰਹੀ ਫ਼ਿਲਮ ਵਾਰ ਕਮਾਈ ਤਾਂ ਟੁੱਟ ਸਕਦਾ ਹੈ ਸੁਲਤਾਨ ਦਾ ਰਿਕਾਰਡ
ਸਲਮਾਨ ਖ਼ਾਨ ਨੇ ਕਿਹਾ ਕਿ ਇਸ ਵਾਰ ਦਾ ਸੀਜ਼ਨ ਕੁਝ ਜ਼ਿਆਦਾ ਹੀ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਹੈ। ਜੋ ਝਗੜੇ 7ਵੇਂ- 8ਵੇਂ ਹਫ਼ਤੇ 'ਚ ਸ਼ੁਰੂ ਹੁੰਦੇ ਸੀ ਉਹ ਹੁਣੇ ਹੀ ਸ਼ੁਰੂ ਹੋ ਚੁੱਕੇ ਹਨ। ਘਰ ਦੋ ਗਰੁੱਪਾਂ 'ਚ ਵੰਡ ਚੁੱਕਿਆ ਹੈ। ਇੱਕ ਹੈ ਸ਼ੁਕਲਾ ਗਰੁੱਪ ਅਤੇ ਇੱਕ ਹੈ ਪਾਰਸ ਗਰੁੱਪ,ਇਨ੍ਹਾਂ ਹੀ ਨਹੀਂ ਸਲਮਾਨ ਖ਼ਾਨ ਕਹਿੰਦੇ ਹਨ ਕਿ ਰਸ਼ਿਮ ਦੇਸਾਈ ਅਤੇ ਸਿਧਾਰਥ ਸ਼ੁਕਲਾ ਦੇ ਵਿਚਕਾਰ ਦੁਸ਼ਮਨੀ ਦੇਖਣ ਨੂੰ ਮਿਲ ਰਹੀ ਹੈ ਅਤੇ ਇਸ ਨੂੰ ਅੱਗੇ ਵਧਾਉਣ ਦਾ ਕੰਮ ਪਾਰਸ ਕਰ ਰਹੇ ਹਨ।
ਸਲਮਾਨ ਖ਼ਾਨ ਟੀਵੀ ਦੇ ਜ਼ਰੀਏ ਘਰਵਾਸੀਆਂ ਨਾਲ ਗੱਲ ਕਰਦੇ ਹੋਏ ਨਜ਼ਰ ਆਏ। ਉਹ ਦੱਸਦੇ ਹਨ ਕਿ ਘਰ ਤੋਂ ਦੋ ਲੋਕ ਬੇਘਰ ਹੋਣਗੇ, ਇੱਕ ਮੁੰਡਾ ਅਤੇ ਇੱਕ ਕੁੜੀ। ਇਸ ਤੋਂ ਬਾਅਦ ਲਿਵਿੰਗ ਰੂਮ 'ਚ ਇੱਕ ਕਟਘਰਾ ਬਣਾਇਆ ਗਿਆ, ਜਿਸ 'ਚ ਸਭ ਤੋਂ ਪਹਿਲਾਂ ਆਰਤੀ ਸਿਧਾਰਥ ਨੂੰ ਬੀਤੇ ਦਿਨੀ ਹੋਏ ਟਾਸਕ 'ਚ ਹੋਈ ਬਤਮੀਜ਼ੀ ਦੀ ਸ਼ਿਕਾਇਤ ਕਰਦੀ ਹੈ।ਸਿਧਾਰਥ ਕਟਘਰੇ 'ਚ ਜਾ ਕੇ ਕਹਿੰਦੇ ਹਨ ਕਿ ਉਨ੍ਹਾਂ ਨੇ ਜੋ ਕੁਝ ਵੀ ਕਿਹਾ ਉਸ ਦਾ ਉਨ੍ਹਾਂ ਨੂੰ ਅਫ਼ਸੋਸ ਹੈ। ਉਹ ਮੁਆਫ਼ੀ ਮੰਗਦੇ ਹਨ।