'ਕਲੰਕ' ਦਾ ਪ੍ਰਮੋਸ਼ਨ ਕਰਦੇ ਹੋਏ ਨਜ਼ਰ ਆਏ ਆਲਿਆ, ਵਰੁਣ ਅਤੇ ਸੋਨਾਕਸ਼ੀ - 19 april 2019
19 ਅਪ੍ਰੈਲ 2019 ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਕਲੰਕ' ਦੀ ਟੀਮ ਫ਼ਿਲਮ ਦੇ ਪ੍ਰਮੋਸ਼ਨ ਲੱਈ ਜੁੱਟ ਗਈ ਹੈ।
ਹੈਦਰਾਬਾਦ: 19 ਅਪ੍ਰੈਲ ਨੂੰ ਕਰਨ ਜੌਹਰ ਦੀ ਮਲਟੀਸਟਾਰਰ ਫ਼ਿਲਮ ‘ਕਲੰਕ’ ਰਿਲੀਜ਼ ਹੋਣ ਵਾਲੀ ਹੈ।ਇਸ ਫ਼ਿਲਮ ਦਾ ਪ੍ਰਮੋਸ਼ਨ ਸ਼ੁਰੂ ਹੋ ਚੁੱਕਿਆ ਹੈ।ਫ਼ਿਲਮ ਦੇ ਪ੍ਰਮੋਸ਼ਨ ਲਈ ਆਲਿਆ ਭੱਟ,ਵਰੁਣ ਧਵਨ ਅਤੇ ਸੋਨਾਕਸ਼ੀ ਸਿਨਹਾ ਸੁਪਰ ਡੈਂਸਰ ਚੈਪਟਰ 3 ਦੇ ਸੈੱਟ 'ਤੇ ਪੁੱਜੇ। ਇਸ ਦੌਰਾਨ ਆਲਿਆ ਪਿੰਕ ਅਨਾਰਕਲੀ ਸੁੱਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ ਅਤੇ ਸੋਨਾਕਸ਼ੀ ਵਾਇਟ ਬਲਾਊਜ਼ ਅਤੇ ਫ਼ਲੋਰਲ ਪੈਂਟਸ 'ਚ ਦਿਲਕਸ਼ ਅੰਦਾਜ਼ 'ਚ ਨਜ਼ਰ ਆਈ। ਵਰੁਣ ਵੀ ਦੋਹਾਂ ਅਦਾਕਾਰਾ ਦੇ ਨਾਲ ਪਿੰਕ ਕੁੜਤਾ ਅਤੇ ਵਾਇਟ ਧੋਤੀ ਪੈਂਟ ਦੇ ਵਿੱਚ ਹੈਂਡਸਮ ਲੱਗ ਰਹੇ ਸਨ।
ਜ਼ਿਕਰਯੋਗ ਹੈ ਕਿ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਇਸ ਫ਼ਿਲਮ ਦੇ ਗੀਤ ਸੁੱਪਰ ਹਿੱਟ ਹੋ ਚੁੱਕੇ ਹਨ।ਹਾਲ ਹੀ ਦੇ ਵਿੱਚ ਰਿਲੀਜ਼ ਹੋਇਆ ਗੀਤ 'ਫ਼ਰਸਟ ਕਲਾਸ' ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ ਹੈ।ਹੁਣ ਤੱਕ ਇਸ ਗੀਤ ਨੂੰ ਤਕਰੀਬਣ 23 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ।