ਚੰਡੀਗੜ੍ਹ: ਪੰਜਾਬੀ ਗਾਇਕਾ ਸੁਦੇਸ਼ ਕੁਮਾਰੀ ਇੱਕ ਵਾਰ ਮੁੜ ਮਿਉਜ਼ਿਕ ਇੰਡਸਟਰੀ ਵਿੱਚ ਧਮਾਲਾਂ ਪਾਉਣ ਲਈ ਆ ਗਈ ਹੈ। ਇਸ ਵਾਰ ਸੁਦੇਸ਼ ਕੁਮਾਰੀ ਲਵਲੀ ਨਿਰਮਾਣ ਦੇ ਨਾਲ ਆਪਣਾ ਨਵਾਂ ਗਾਣਾ ਲੈ ਕੇ ਆ ਗਈ ਹੈ। ਦੋਵਾਂ ਨੇ ਗਾਣਾ ਲਾਕੇਟ 2 ਲੈ ਕੇ ਦਰਸ਼ਕਾ ਦੇ ਰੂ-ਬ-ਰੂ ਹੋਏ ਹਨ।
ਹੋਰ ਪੜ੍ਹੋ: U&I International fashion week: ਸ਼ੋਅ ਵਿੱਚ ਨਜ਼ਰ ਆਏ ਕਈ ਫੈਸ਼ਨ ਡਿਜ਼ਾਇਨਰਸ
ਇਸ ਗਾਣੇ ਨੂੰ ਲੋਕਾਂ ਵੱਲੋਂ ਚੰਗਾ ਰਿਸਪੌਂਸ ਮਿਲ ਰਿਹਾ ਹੈ। ਇਸ ਫ਼ਿਲਮ ਦੀ ਫੀਚਰਿੰਗ 'ਚ ਕਮਲ ਖੰਗੂਰਾ, ਸੰਦੀਪ ਮੱਲ੍ਹੀ ਤੇ ਅਮਲ ਸ਼ਰਮਾ ਨਜ਼ਰ ਆਉਣਗੇ । ਇਸ ਗਾਣੇ ਦੇ ਬੋਲ ਤੇ ਕੰਪੋਜ਼ਿੰਗ ਸੰਗਦਿਲ ਨੇ ਕੀਤੀ ਹੈ।
ਹੋਰ ਪੜ੍ਹੋ: ਖ਼ਤਮ ਹੋਈ ਆਯੂਸ਼ਮਾਨ ਦੀ ਫ਼ਿਲਮ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਦੀ ਸ਼ੂਟਿੰਗ
ਦੱਸਣਯੋਗ ਹੈ ਕਿ ਸਾਲ 2012 ਵਿੱਚ ਪਹਿਲਾ ਗਾਣਾ ਲਾਕੇਟ ਆਇਆ ਸੀ, ਜਿਸ ਨੂੰ ਲਵਲੀ ਨਿਰਮਾਣ ਤੇ ਪਰਵੀਨ ਭਾਰਟਾ ਨੇ ਗਾਇਆ ਸੀ। ਹੁਣ ਇੱਕ ਵਾਰ ਮੁੜ ਲਵਲੀ ਤੇ ਸੁਦੇਸ਼ ਕੁਮਾਰੀ ਆਪਣੇ ਗਾਣੇ ਰਾਹੀ ਲੋਕਾਂ ਦਾ ਦਿਲ ਜਿੱਤਣ ਲਈ ਆ ਗਏ ਹਨ।