ਪੰਜਾਬ

punjab

ETV Bharat / sitara

ਸ਼ਿਵਜੋਤ ਤੇ ਗੁਰਲੇਜ਼ ਅਖ਼ਤਰ ਦਾ ਨਵਾਂ ਗੀਤ 'ਮੋਟੀ ਮੋਟੀ ਅੱਖ' ਹੋਇਆ ਰਿਲੀਜ਼ - ਮੋਟੀ ਮੋਟੀ ਅੱਖ

ਹਾਲ ਹੀ ਵਿੱਚ ਪੰਜਾਬੀ ਗਾਇਕ ਸ਼ਿਵਜੋਤ ਤੇ ਗੁਰਲੇਜ਼ ਅਖ਼ਤਰ ਦਾ ਨਵਾਂ ਗੀਤਾ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਪਿਆਰ ਦਿੱਤਾ ਜਾ ਰਿਹਾ ਹੈ। ਇਸ ਗੀਤ ਦਾ ਨਾਂਅ 'ਮੋਟੀ ਮੋਟੀ ਅੱਖ' ਹੈ।

shivjot and gurlez akhtar new song moti moti akh release
ਫ਼ੋਟੋ

By

Published : Mar 1, 2020, 3:01 AM IST

ਚੰਡੀਗੜ੍ਹ: ਪੰਜਾਬੀ ਗਾਇਕ ਸ਼ਿਵਜੋਤ ਤੇ ਗੁਰਲੇਜ਼ ਅਖ਼ਤਰ ਦਾ ਨਵਾਂ ਗੀਤਾ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦੇ ਬੋਲ ਸ਼ਿਵਜੋਤ ਨੇ ਲਿਖੇ ਹਨ। ਇਸ ਡਿਊਟ ਗੀਤ ਨੂੰ ਸ਼ਿਵਜੋਤ ਅਤੇ ਗੁਰਲੇਜ਼ ਅਖਤਰ ਆਪਣੀ ਮਿੱਠੀ ਅਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਗੀਤ ਦਾ ਨਾਂਅ 'ਮੋਟੀ ਮੋਟੀ ਅੱਖ' ਹੈ।

ਇਹ ਗੀਤ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਸ਼ਿਵਜੋਤ ਪਾਲੀਵੁੱਡ ਇੰਡਸਟਰੀ ਦੇ ਕਾਫ਼ੀ ਮਸ਼ਹੂਰ ਗਾਇਕ ਤੇ ਲੇਖਕ ਹਨ। ਸ਼ਿਵਜੋਤ ਨੇ ਹੁਣ ਤੱਕ ਜਿੰਨੇ ਵੀ ਗੀਤ ਗਾਏ ਜਾ ਲਿਖੇ ਹਨ ਉਹ ਸਾਰੇ ਸੁਪਰਹਿੱਟ ਹੋਏ ਹਨ।

ਉਨ੍ਹਾਂ ਦੀ ਗਾਇਕੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਸ਼ਿਵਜੋਤ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਥੋੜੇ ਹੀ ਸਮੇਂ ‘ਚ ਪਾਲੀਵੁੱਡ ਇੰਡਸਟਰੀ ‘ਚ ਆਪਣੀ ਇੱਕ ਖ਼ਾਸ ਜਗ੍ਹਾ ਬਣਾ ਲਈ ਹੈ। ਹਾਲ ਹੀ ‘ਚ ਸ਼ਿਵਜੋਤ ਆਪਣੇ ਨਵੇਂ ਗੀਤ ‘ਰਿਸਕ’ ਦੇ ਆਡੀਓ ਨਾਲ ਦਰਸ਼ਕਾਂ ਦੇ ਸਨਮੁੱਖ ਹੋ ਚੁੱਕੇ ਹਨ।

ਇਸ ਤੋਂ ਇਲਾਵਾ ਉਹ ਕਈ ਪੰਜਾਬੀ ਫ਼ਿਲਮਾਂ ਵਿੱਚ ਵੀ ਗੀਤ ਗਾ ਚੁੱਕੇ ਹਨ। ਪੰਜਾਬੀ ਇੰਡਸਟਰੀ ਵਿੱਚ ਹਿੱਟ ਗੀਤ ਦੇਣ ਵਾਲੇ ਸ਼ਿਵਜੋਤ ਨੂੰ ‘ਅੰਗਰੇਜ਼ੀ ਵਾਲੀ ਮੈਡਮ‘ ਗੀਤ ਤੋਂ ਬਾਅਦ ਸਫ਼ਲਤਾ ਮਿਲੀ।

ABOUT THE AUTHOR

...view details