ਪੰਜਾਬ

punjab

ETV Bharat / sitara

ਸ਼ਹਿਨਾਜ਼ ਕੌਰ ਗਿੱਲ ਦੇ ਨਵੇਂ ਗਾਣੇ ਦਾ ਪੋਸਟਰ ਹੋਇਆ ਜਾਰੀ - ਸ਼ਹਿਨਾਜ਼ ਕੌਰ ਗਿੱਲ ਦਾ ਨਵਾਂ ਗਾਣਾ

ਪੰਜਾਬੀ ਗਾਇਕਾ, ਮਾਡਲ ਤੇ ਬਿੱਗ ਬੌਸ 13 ਫੈਮ ਸ਼ਹਿਨਾਜ਼ ਕੌਰ ਗਿੱਲ ਨੇ ਆਪਣੇ ਨਵੇਂ ਗੀਤ ਰੇਂਜ ਦਾ ਪੋਸਟਰ ਜਾਰੀ ਕੀਤਾ। ਜ਼ਿਕਰੇਖ਼ਾਸ ਹੈ ਕਿ ਬਿੱਗ ਬੌਸ 13 ਵਿੱਚ ਐਂਟਰੀ ਲੈਣ ਤੋਂ ਬਾਅਦ ਸ਼ਹਿਨਾਜ਼ ਦਾ ਗਾਣਾ ਵਹਿਮ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਿਆਰ ਦਿੱਤਾ ਗਿਆ ਸੀ।

shehnaz kaur gill new song
ਫ਼ੋਟੋ

By

Published : Dec 29, 2019, 11:21 AM IST

ਚੰਡੀਗੜ੍ਹ: ਪੰਜਾਬੀ ਗਾਇਕਾ, ਮਾਡਲ ਤੇ ਬਿੱਗ ਬੌਸ 13 ਫੈਮ ਸ਼ਹਿਨਾਜ਼ ਕੌਰ ਗਿੱਲ ਨੇ ਆਪਣੀ ਵਿਹਾਰ ਕਰਕੇ ਸਾਰਿਆ ਲੋਕਾਂ ਦਾ ਦਿਲ ਜਿੱਤ ਲਿਆ ਹੈ। ਸ਼ਹਿਨਾਜ਼ ਹੁਣ ਨਾ ਸਿਰਫ਼ ਪੰਜਾਬ ਸਗੋਂ ਪੂਰੇ ਦੇਸ਼ ਭਰ ਵਿੱਚ ਸਨਾ ਉਰਫ਼ ਪੰਜਾਬ ਦੀ ਕੈਟਰੀਨਾ ਕੈਫ਼ ਦੇ ਨਾਂਅ ਨਾਲ ਮਸ਼ਹੂਰ ਹੋ ਗਈ ਹੈ। ਇਸ ਤੋਂ ਇਲਾਵਾ ਸ਼ਹਿਨਾਜ਼ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਟ੍ਰੈਂਡ ਕਰ ਰਹੀ ਹੈ।

ਹੋਰ ਪੜ੍ਹੋ: ਜਨਮਦਿਨ ਵਿਸ਼ੇਸ਼: ਆਪਣੇ ਜ਼ਮਾਨੇ ਦੇ ਜਾਣੇ ਮਾਣੇ ਕਲਾਕਾਰਾਂ ਵਿੱਚੋਂ ਇੱਕ ਸਨ ਰਾਜੇਸ਼ ਖੰਨਾ

ਜ਼ਿਕਰੇਖ਼ਾਸ ਹੈ ਕਿ ਬਿੱਗ ਬੌਸ ਦੇ ਘਰ ਵਿੱਚ ਐਂਟਰੀ ਲੈਣ ਤੋਂ ਥੋੜ੍ਹੇ ਸਮੇਂ ਬਾਅਦ ਸ਼ਹਿਨਾਜ਼ ਦਾ ਗਾਣਾ ਵਹਿਮ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਿਆਰ ਵੀ ਦਿੱਤਾ ਗਿਆ ਤੇ ਹੁਣ ਸ਼ਹਿਨਾਜ਼ ਦੇ ਇੱਕ ਹੋਰ ਗਾਣੇ ਦਾ ਪੋਸਟਰ ਸਾਹਮਣੇ ਆਇਆ ਹੈ, ਜਿਸ ਦਾ ਨਾਂਅ ਰੇਂਜ ਹੈ।

ਹੋਰ ਪੜ੍ਹੋ: ਮੇਘਨਾ ਗੁਲਜ਼ਾਰ ਦੀ 'ਛਪਾਕ ਫਿਲਮ 'ਚ ਨਜਰ ਆਉਣਗੀਆਂ ਅਸਲ ਐਸਿਡ-ਅਟੈਕ ਸਰਵਾਈਵਰ

ਇਸ ਪੋਸਟਰ ਵਿੱਚ ਸ਼ਹਿਨਾਜ਼ ਦਾ ਵੱਖਰਾ ਅੰਦਾਜ਼ ਕਾਫ਼ੀ ਦਿਲਚਸਪ ਲੱਗ ਰਿਹਾ ਹੈ। ਇਸ ਗਾਣੇ ਨੂੰ ਪ੍ਰੋਡਿਊਸ਼ ਦੀਪਕ ਸ਼ਰਮਾ ਨੇ ਕੀਤਾ ਹੈ ਤੇ ਡਾਇਰੈਕਟ ਅਮਨ ਖੰਨਾ ਨੇ ਕੀਤਾ ਹੈ, ਜੇ ਗਾਣੇ ਦੇ ਬੋਲਾ ਦੀ ਗੱਲ ਕਰੀਏ ਤਾਂ ਇਸ ਗਾਣੇ ਨੂੰ ਬੋਲ ਸਤੀ ਵੱਲੋਂ ਦਿੱਤੇ ਗਏ ਹਨ।

ABOUT THE AUTHOR

...view details