ਚੰਡੀਗੜ੍ਹ: ਬਿੱਗ ਬੌਸ 13 ਫੇਮ ਦੀ ਸ਼ਹਿਨਾਜ਼ ਕੌਰ ਗਿੱਲ ਜਲਦੀ ਹੀ ਮਸ਼ਹੂਰ ਗਾਇਕ ਜੱਸੀ ਗਿੱਲ ਨਾਲ ਇੱਕ ਪੰਜਾਬੀ ਗਾਣੇ 'ਚ ਨਜ਼ਰ ਆਵੇਗੀ। ਗਾਣੇ ਦਾ ਪਹਿਲਾ ਪੋਸਟਰ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ ਪੋਸਟਰ 'ਚ ਸ਼ਹਿਨਾਜ਼ ਗਿੱਲ ਦਾ ਫ੍ਰੰਟ ਪ੍ਰੋਫਾਈਲ ਨਜ਼ਰ ਆ ਰਿਹਾ ਹੈ, ਜਦਕਿ ਜੱਸੀ ਗਿੱਲ ਦਾ ਸਾਈਡ ਫੇਸ ਨਜ਼ਰ ਆ ਰਿਹਾ ਹੈ।
ਜੱਸੀ ਗਿੱਲ ਨਾਲ ਪੰਜਾਬੀ ਗਾਣੇ 'ਚ ਨਜ਼ਰ ਆਵੇਗੀ ਸ਼ਹਿਨਾਜ਼ ਕੌਰ ਗਿੱਲ - ਜੱਸੀ ਗਿੱਲ
ਪੰਜਾਬੀ ਗਾਇਕ ਜੱਸੀ ਗਿੱਲ ਤੇ ਸ਼ਹਿਨਾਜ਼ ਕੌਰ ਗਿੱਲ ਇੱਕ ਨਵਾਂ ਪੰਜਾਬੀ ਗਾਣਾ ਲੈ ਕੇ ਆ ਰਹੇ ਹਨ, ਜਿਸ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ।

Shehnaaz Gill to feature in Jassie Gill's next track
ਪੋਸਟਰ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਲਿਖਿਆ,"ਦੋਸਤੋ ਇਹ ਰਿਹਾ #kehgayisorry ਗਾਣੇ ਦਾ ਪਹਿਲਾ ਪੋਸਟਰ। ਉਮੀਦ ਹੈ ਤੁਸੀਂ ਇਸ ਗਾਣੇ ਨੂੰ ਜੱਸੀ ਗਿੱਲ ਦੇ ਨਾਲ ਪਸੰਦ ਕਰੋਗੇ।" ਇਸ ਦੇ ਨਾਲ ਹੀ ਜੱਸੀ ਗਿੱਲ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਇਸ ਗਾਣੇ ਦਾ ਪੋਸਟਰ ਸ਼ੇਅਰ ਕੀਤਾ ਹੈ, ਜਿਸ ਦੇ ਨਾਲ ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਗਾਣੇ ਦੀ ਟੀਜ਼ਰ ਕੱਲ੍ਹ ਦੁਪਹਿਰ 3 ਵਜੇ ਰਿਲੀਜ਼ ਕੀਤਾ ਜਾਵੇਗਾ।
ਦੱਸ ਦੇਈਏ ਕਿ ਟਵਿੱਟਰ 'ਤੇ #kehgayisorry ਟ੍ਰੈਂਡ ਹੋ ਰਿਹਾ ਹੈ। ਲੋਕਾਂ ਨੂੰ ਗਾਣੇ ਦਾ ਪੋਸਟਰ ਕਾਫ਼ੀ ਪਸੰਦ ਆ ਰਿਹਾ ਹੈ ਤੇ ਉਹ ਆਪਣੀ ਮਨਪਸੰਦ ਸ਼ਹਿਨਾਜ਼ ਅਤੇ ਜੱਸੀ ਨੂੰ ਇਸ ਗਾਣੇ 'ਚ ਦੇਖਣ ਲਈ ਕਾਫ਼ੀ ਉਤਸ਼ਾਹਿਤ ਹਨ।