ਰਿਸ਼ਤਿਆਂ ਨੂੰ ਤਰਜ਼ੀਹ ਦਿੰਦੀ ਫ਼ਿਲਮ 'ਲੁਕਣ ਮੀਚੀ' - preet harpal
ਚੰਡੀਗੜ੍ਹ: 10 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਫ਼ਿਲਮ 'ਲੁਕਣ ਮੀਚੀ' ਰਾਹੀਂ ਗਾਇਕ ਪ੍ਰੀਤ ਹਰਪਾਲ ਦੀ ਵੱਡੇ ਪਰਦੇ 'ਤੇ ਵਾਪਸੀ ਹੋਈ ਹੈ। ਫ਼ਿਲਮ 'ਲੁਕਣ ਮੀਚੀ' 'ਚ ਰਿਸ਼ਤਿਆਂ ਨੂੰ ਤਰਜ਼ੀਹ ਦਿੱਤੀ ਗਈ ਹੈ। ਪ੍ਰੀਤ ਹਰਪਾਲ ਅਤੇ ਮੈਂਡੀ ਤੱਖਰ ਦੀ ਪ੍ਰੇਮ ਕਹਾਣੀ ਇਸ ਫ਼ਿਲਮ 'ਚ ਬਾਖੂਬੀ ਢੰਗ ਨਾਲ ਪੇਸ਼ ਕੀਤੀ ਗਈ ਹੈ। ਇਸ ਫ਼ਿਲਮ ਦਾ ਪਲੱਸ ਪੁਆਇੰਟ ਇਹ ਹੈ ਕਿ ਯੋਗਰਾਜ ਸਿੰਘ ਤੇ ਗੁੱਗੂ ਗਿੱਲ ਦੀ ਜੋੜੀ ਨੇ ਕਮਾਲ ਦੀ ਅਦਾਕਾਰੀ ਕੀਤੀ ਹੈ। ਇਸ ਜੋੜੀ ਨੂੰ ਵੇਖ ਕੇ ਪੁਰਾਤਨ ਪੰਜਾਬੀ ਸਿਨੇਮਾ ਦੀ ਯਾਦ ਜ਼ਰੂਰ ਆਵੇਗੀ।
ਪਰਿਵਾਰਕ ਫ਼ਿਲਮ 'ਤੇ ਆਧਾਰਿਤ ਇਸ ਫ਼ਿਲਮ ਦਾ ਕਨਸੇਪਟ ਵਧੀਆ ਹੈ ਪਰ ਪੇਸ਼ਕਾਰੀ ਹੋਰ ਵਧੀਆ ਹੋ ਸਕਦੀ ਸੀ। ਇਸ ਤੋਂ ਇਲਾਵਾ ਕਈ ਥਾਵਾਂ 'ਤੇ ਫ਼ਿਲਮ ਡਰੈਗ ਹੁੰਦੀ ਹੈ ਪਰ ਦਰਸ਼ਕਾਂ ਨੂੰ ਜੋੜ ਕੇ ਰੱਖਦੀ ਹੈ। ਵੱਡੇ ਬੈਨਰ ਦੀ ਫ਼ਿਲਮ ਨਾ ਹੋਣ ਕਰਕੇ ਕਿਤੇ ਨਾ ਕਿਤੇ ਇਸ ਫ਼ਿਲਮ ਨੂੰ ਨੁਕਸਾਨ ਝੱਲਣਾ ਪਿਆ ਹੈ।
ਈਟੀਵੀ ਭਾਰਤ ਇਸ ਫ਼ਿਲਮ ਨੂੰ ਦੇ ਰਿਹਾ 5 ਵਿੱਚੋਂ 2 ਸਟਾਰ।