ਪੰਜਾਬ

punjab

ETV Bharat / sitara

ਪਰਮੀਸ਼ ਦੀ 'ਸਿੰਘਮ' ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਬੋਲਿਆ - ਪਰਮੀਸ਼ ਦੀ ਸਿੰਘਮ

ਬੜੇ ਇੰਤਜ਼ਾਰ ਤੋਂ ਬਾਅਦ ਪਰਮੀਸ਼ ਦੀ ਫ਼ਿਲਮ 'ਸਿੰਘਮ' ਸਿਨੇਮਾਂ ਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ ਜਿਸ ਨੂੰ ਲੋਕਾਂ ਵੱਲੋਂ ਫ਼ਿਲਮ ਨੂੰ ਭਰਪੂਰ ਹੁੰਗਾਰਾ ਵੀ ਮਿਲ ਰਿਹਾ ਹੈ। ਲੋਕਾਂ ਨੇ ਫ਼ਿਲਮ ਨੂੰ 5 ਵਿੱਚੋ 5 ਸਟਾਰ ਦਿੱਤੇ।

ਫ਼ੋਟੋ

By

Published : Aug 9, 2019, 6:57 PM IST

ਚੰਡੀਗੜ੍ਹ: ਪੰਜਾਬ ਦੇ ਮਸ਼ਹੂਰ ਅਦਾਕਾਰ, ਨਿਰਦੇਸ਼ਕ,ਮਾਡਲ ਤੇ ਗਇਕ ਪਰਮੀਸ਼ ਵਰਮਾ ਦੀ ਫ਼ਿਲਮ 'ਸਿੰਘਮ' ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਇਹ ਫ਼ਿਲਮ ਬਾਲੀਵੁੱਡ ਦੀ 'ਸਿੰਘਮ 'ਭਾਗ 1 ਦਾ ਰੀਮਕੇ ਹੈ। ਇਸ ਫ਼ਿਲਮ ਨੂੰ ਲੈ ਕੇ ਪਰਮੀਸ਼ ਨੇ ਕਾਫ਼ੀ ਮਿਹਨਤ ਕੀਤੀ ਜਿਸ ਦਾ ਫ਼ਲ ਅੱਜ ਪਰਮੀਸ਼ ਨੂੰ ਮਿਲ ਰਿਹਾ ਹੈ।

ਵੀਡਿਓ
ਪਰਮੀਸ਼ ਇਸ ਫ਼ਿਲਮ ਵਿੱਚ ਪੁਲਿਸ ਵਾਲੇ ਦੀ ਭੂਮਿਕਾ ਨਿਭਾ ਰਿਹਾ ਹੈ ਜੋ ਆਪਣੀ ਬਹਾਦੁਰੀ ਲਈ ਆਪਣੇ ਸੂਬੇ ਵਿੱਚ ਕਾਫ਼ੀ ਮਸ਼ਹੂਰ ਹਨ। ਇਸ ਫ਼ਿਲਮ ਵਿੱਚ ਪਰਮੀਸ਼ ਦਾ ਸਾਥ ਪਾਲੀਵੁੱਡ ਅਦਾਕਾਰਾ ਸੋਨਮ ਬਾਜਵਾ ਦੇ ਰਹੀ ਹੈ ਤੇ ਨੈਗਟਿਵ ਕਿਰਦਾਰ ਵਿੱਚ ਕਰਤਾਰ ਚੀਮਾ ਨਜ਼ਰ ਆ ਰਹੇ ਹਨ।

ਕਹਾਣੀ:
ਫ਼ਿਲਮ ਦੀ ਕਹਾਣੀ ਦੀ ਜੇ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਦੀ ਕਹਾਣੀ ਬਾਲੀਵੁੱਡ ਵਾਲੀ 'ਸਿੰਘਮ' ਦੀ ਤਰਾਂ ਹੈ। ਉਸੇ ਤਰਾਂ ਦੇ ਐਕਸ਼ਨ ਫ਼ਿਲਮ ਵਿੱਚ ਦੇਖਣ ਨੂੰ ਮਿਲ ਰਹੇ ਹਨ। ਜੋ ਲੋਕਾਂ ਨੂੰ ਕਾਫ਼ੀ ਪਸੰਦ ਵੀ ਆ ਰਹੇ ਹਨ। ਫ਼ਿਲਮ ਵਿੱਚ ਪਰਮੀਸ਼ ਇੱਕ ਪੁਲਿਸ ਵਾਲੇ ਦਾ ਕਿਰਦਾਰ ਕਰਦੇ ਨਜ਼ਰ ਆ ਰਹੇ ਹਨ ਜੋ ਆਪਣੇ ਅਸੂਲਾਂ ਦੇ ਪੱਕੇ ਹਨ। ਇਸ ਫ਼ਿਲਮ ਦੀ ਕਹਾਣੀ ਪੰਜਾਬ ਵਿੱਚ ਵੱਧ ਰਹੇ ਨਸ਼ੇ ਨੂੰ ਖ਼ਤਮ ਕਰਨ ਲਈ ਵੀ ਪ੍ਰੇਰਿਤ ਕਰਦੀ ਹੈ।
ਪਬਲਿਕ ਰਿਵਿਊ:
ਲੋਕਾਂ ਦਾ ਫ਼ਿਲਮ ਨੂੰ ਲੈ ਕੇ ਕਹਿਣਾ ਹੈ, ਕਿ ਫ਼ਿਲਮ ਬਹੁਤ ਵਧੀਆ ਸੀ। ਫ਼ਿਲਮ ਵਿੱਚ ਪਰਮੀਸ਼ ਵਰਮਾ ਦਾ ਕਿਰਦਾਰ ਲੋਕਾਂ ਨੂੰ ਕਾਫ਼ੀ ਪਸੰਦ ਆਇਆ। ਫ਼ਿਲਮ ਵਿੱਚ ਜਿਸ ਪ੍ਰਕਾਰ ਦੇ ਐਕਸ਼ਨ ਪਰਮੀਸ਼ ਨੇ ਕੀਤੇ ਹਨ ਉਹ ਦਰਸ਼ਕਾਂ ਨੂੰ ਕਾਫ਼ੀ ਵਧਿਆ ਲੱਗੇ। ਜ਼ਿਆਦਾਤਰ ਦਰਸ਼ਕਾਂ ਨੇ ਫ਼ਿਲਮ ਨੂੰ 5 ਵਿੱਚੋ 5 ਸਟਾਰ ਦੇ ਕੇ ਫ਼ਿਲਮ ਦੀ ਪੂਰੀ ਟੀਮ ਦੀ ਮਿਹਨਤ ਨੂੰ ਸਵੀਕਾਰਿਆ ਹੈ।
ਅਦਾਕਾਰੀ :
ਫ਼ਿਲਮ ਵਿੱਚ ਅਦਾਕਾਰੀ ਦੀ ਜੇ ਗੱਲ ਕੀਤੀ ਜਾਵੇ ਤਾਂ ਸਾਰੇ ਹੀ ਕਿਰਦਾਰ ਇੱਕ ਦੂਸਰੇ ਨਾਲੋਂ ਵੱਖਰੇ ਸਨ,ਪਰ ਦਰਸ਼ਕਾਂ ਵੱਲੋਂ ਜ਼ਿਆਦਾਤਰ ਪਰਮੀਸ਼ ਦੀ ਅਦਾਕਾਰੀ ਤੇ ਕਰਤਾਰ ਚੀਮੇ ਦੀ ਅਦਾਕਾਰੀ ਨੂੰ ਪਸੰਦ ਕੀਤਾ ਗਿਆ। ਪਰਮੀਸ਼ ਨੂੰ ਜ਼ਿਆਦਾ ਲੋਕ ਨੇ ਪਹਿਲਾ ਵਾਲਿਆਂ ਫ਼ਿਲਮਾਂ ਨਾਲੋਂ 'ਸਿੰਘਮ' ਵਿੱਚ ਕੀਤੀ ਅਦਾਕਾਰੀ ਨੂੰ ਪਸੰਦ ਕੀਤਾ ਗਿਆ ਹੈ।

ABOUT THE AUTHOR

...view details