ਪੰਜਾਬ

punjab

ETV Bharat / sitara

ਪਰਿਵਾਰ 'ਤੇ ਅਧਾਰਿਤ ਹੋ ਸਕਦੀ ਹੈ ਫ਼ਿਲਮ ‘ਜ਼ਖ਼ਮੀ’ - DSP DEV

ਬਿੰਨੂ ਢਿੱਲੋਂ ਅਤੇ ਅੰਸ਼ੂ ਮੁਨੀਸ਼ ਸਾਹਨੀ ਦੀ ਫ਼ਿਲਮ ‘ਜ਼ਖ਼ਮੀ’ ਜਲਦ ਹੋਵੇਗੀ ਰਿਲੀਜ਼। ਇਸ ਫ਼ਿਲਮ ਵਿੱਚ ਦੇਵ ਖਰੌੜ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।

ਫ਼ੋਟੋ

By

Published : Nov 4, 2019, 3:15 PM IST

ਚੰਡੀਗੜ੍ਹ: ਬਿੰਨੂ ਢਿੱਲੋਂ ਅਤੇ ਅੰਸ਼ੂ ਮੁਨੀਸ਼ ਸਾਹਨੀ ਨੇ ਫ਼ਿਲਮ ‘ਜ਼ਖ਼ਮੀ’ ਦਾ ਨਿਰਮਾਣ ਮਿਲ ਕੇ ਕੀਤਾ ਹੈ ਤੇ ਦੇਵ ਖਰੌੜ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਹਾਲ ਹੀ ਵਿੱਚ ਇਸ ਫ਼ਿਲਮ ਦਾ ਨਵਾਂ ਪੋਸਟਰ ਰਿਲੀਜ਼ ਹੋਇਆ ਹੈ, ਜਿਸ ਵਿੱਚ ਦੇਵ ਖਰੌੜ ਨਾਲ ਇੱਕ ਛੋਟੀ ਬੱਚੀ ਖੜੀ ਹੋਈ ਹੈ ਤੇ ਦੇਵ ਖਰੌੜ ਦੇ ਹੱਥ ਵਿੱਚ ਇੱਕ ਲੋਹੇ ਦੀ ਰਾਡ ਫੜੀ ਹੋਈ ਹੈ।

ਹੋਰ ਪੜ੍ਹੋ: 'ਪਤੀ, ਪਤਨੀ ਔਰ ਵੋਹ' ਦਾ ਟ੍ਰੇਲਰ ਹੋਇਆ ਰਿਲੀਜ਼

ਇਸ ਪੋਸਟਰ ਤੇ ਲਿਖਿਆ ਇੱਕ ਕੈਪਸ਼ਨ ਵੀ ਲਿਖਿਆ ਹੋਇਆ ਹੈ,' ਪਰਿਵਾਰ ਬੰਦੇ ਦੀ ਤਾਕਤ ਵੀ ਤੇ ਕਮਜ਼ੋਰੀ ਵੀ' ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਹ ਫ਼ਿਲਮ ਪਰਿਵਾਰ ਦੀ ਕੁਰਬਾਨੀ ਤੇ ਅਧਾਰਿਤ ਹੋ ਸਕਦੀ ਹੈ। ਇਹ ਫ਼ਿਲਮ OMJEE STAR TUDIO ਵੱਲੋਂ ਤਿਆਰ ਕੀਤੀ ਗਈ ਹੈ। ਇਸ ਪੋਸਟਰ ਦੀ ਜਾਣਕਾਰੀ ਤਰਨ ਅਦਰਸ਼ ਨੇ ਆਪਣੇ ਟਵਿੱਟਰ ਹੈਂਡਲ ਅਕਾਊਂਟ 'ਤੇ ਦਿੱਤੀ ਹੈ। ਇਹ ਫ਼ਿਲਮ ਅਗਲੇ ਸਾਲ 7 ਫਰਵਰੀ ਨੂੰ ਰਿਲੀਜ਼ ਹੋਵੇਗੀ।

ਹੋਰ ਪੜ੍ਹੋ: ਟੀਵੀ ਅਦਾਕਾਰਾ ਤੇਜ਼ਸਵੀ ਪ੍ਰਕਾਸ਼ ਦਾ ਵਾਟਸਐਪ ਅਕਾਊਂਟ ਹੋਇਆ ਹੈਕ

ਜੇ ਗੱਲ ਕਰੀਏ ਦੇਵ ਖਰੌੜ ਦੇ ਵਰਕ ਫਰੰਟ ਦੀ ਤਾਂ ਦੇਵ ਦੀ ਹਾਲ ਹੀ ਵਿੱਚ ਫ਼ਿਲਮ DSP DEV ਰਿਲੀਜ਼ ਹੋਈ ਸੀ, ਜਿਸ ਨੂੰ ਲੋਕਾਂ ਵੱਲੋਂ ਵੀ ਕਾਫ਼ੀ ਪਿਆਰ ਮਿਲਿਆ। ਇਸ ਫ਼ਿਲਮ ਵਿੱਚ ਦੇਵ ਨੇ ਇੱਕ ਪੁਲਿਸ ਅਧਿਕਾਰੀ ਦੀ ਭੂਮਿਕਾ ਨਿਭਾਈ ਸੀ।

ABOUT THE AUTHOR

...view details