ਪੰਜਾਬ

punjab

ETV Bharat / sitara

ਲੌਂਗ-ਲਾਚੀ ਗਾਣਾ ਬਣਿਆ ਭਾਰਤ ਦਾ ਸਭ ਤੋਂ ਹਿੱਟ ਗਾਣਾ - ਲੌਂਗ-ਲਾਚੀ ਗਾਣਾ

ਪੰਜਾਬੀ ਫ਼ਿਲਮ ਲੌਂਗ-ਲਾਚੀ ਦਾ ਟਾਈਟਲ ਗੀਤ ਲੌਂਗ-ਲਾਚੀ ਭਾਰਤ ਦਾ ਪਹਿਲਾ ਅਜਿਹਾ ਗਾਣਾ ਹੈ, ਜਿਸ ਨੇ ਯੂਟਿਊਬ 'ਤੇ ਇੱਕ ਬਿਲੀਅਨ ਵਾਰੀ ਵੇਖਿਆ ਗਿਆ ਹੈ।

laung laachi song
ਫ਼ੋਟੋ

By

Published : Dec 21, 2019, 1:29 PM IST

ਚੰਡੀਗੜ੍ਹ: ਪੰਜਾਬੀ ਫ਼ਿਲਮ ਇੰਡਸਟਰੀ ਦਿਨੋਂ ਦਿਨ ਆਪਣਾ ਨਾਂਅ ਚਮਕਾ ਰਹੀ ਹੈ। ਇਸ ਦੇ ਨਾਲ ਹੀ ਸਾਲ 2018 ਵਿੱਚ ਆਈ ਫ਼ਿਲਮ ਲੌਂਗ ਲਾਚੀ ਦੇ ਟਾਈਟਲ ਗੀਤ ਲੌਂਗ ਲਾਚੀ ਨੇ ਯੂ-ਟਿਊਬ 'ਤੇ ਇੱਕ ਬਿਲੀਅਨ ਹੋਣ ਵਾਲਾ ਪਹਿਲਾ ਭਾਰਤੀ ਗੀਤ ਬਣ ਚੁੱਕਿਆ ਹੈ। ਇਸ ਗਾਣੇ ਵਿੱਚ ਨੀਰੂ ਬਾਜਵਾ ਤੇ ਐਮੀ ਵਿਰਕ ਦੀ ਕਲਾਕਾਰੀ ਕਰਕੇ ਇਹ ਗੀਤ ਅੱਜ ਵੀ ਲੋਕਾਂ ਦੇ ਦਿਲਾਂ 'ਤੇ ਛਾਇਆ ਹੋਇਆ ਹੈ। ਇਸ ਗੀਤ ਨੂੰ ਅੰਬਰਦੀਪ ਸਿੰਘ ਨੇ ਡਾਇਰੈਕਟ ਕੀਤਾ ਹੈ।

ਹੋਰ ਪੜ੍ਹੋ: ਜੱਸੀ ਗਿੱਲ ਦੀ ਪਹਿਲੀ ਬਾਲੀਵੁੱਡ ਫ਼ਿਲਮ 'ਪੰਗਾ' 24 ਜਨਵਰੀ ਨੂੰ ਹੋਵੇਗੀ ਰਿਲੀਜ਼

ਜ਼ਿਕਰਯੋਗ ਹੈ ਕਿ ਇਸ ਗੀਤ ਨੂੰ ਬਾਲੀਵੁੱਡ ਫ਼ਿਲਮ ਲੁੱਕਾ ਛੁਪੀ ਵਿੱਚ ਵੀ ਫ਼ਿਲਮਾਇਆ ਜਾ ਚੁੱਕਿਆ ਹੈ, ਜਿਸ ਵਿੱਚ ਕਾਰਤਿਕ ਆਯਰਨ ਤੇ ਕ੍ਰੀਤੀ ਸੈਨਨ ਮੁੱਖ ਭੂਮਿਕਾ ਵਿੱਚ ਸਨ। ਪੰਜਾਬੀ ਗੀਤ ਵਾਂਗ ਇਸ ਗੀਤ ਦੇ ਹਿੰਦੀ ਰੀਮੇਕ ਨੂੰ ਵੀ ਦਰਸ਼ਕਾਂ ਵੱਲੋਂ ਕਾਫ਼ੀ ਪਿਆਰ ਮਿਲਿਆ ਹੈ।

ਹੋਰ ਪੜ੍ਹੋ: IPL 2020: ਮੁੰਬਈ ਇੰਡੀਅਨਜ਼ ਨੇ ਖਰੀਦਿਆ ਖਿਡਾਰੀ ਜੋ ਫਿਲਮ ਵਿੱਚ ਨਿਭਾ ਚੁੱਕਾ ਹੈ ਕ੍ਰਿਕਟਰ ਦੀ ਭੂਮਿਕਾ

ਇਸ ਦੇ ਨਾਲ ਹੀ ਗੀਤ ਦੇ ਡਾਇਰੈਕਟਰ ਤੇ ਗੀਤਕਾਰ ਅੰਬਰਦੀਪ ਸਿੰਘ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਪਾ ਲੌਂਗ ਲਾਚੀ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ ਹੈ ਤੇ ਆਪਣੇ ਨਵੇਂ ਪ੍ਰੋਜੈਕਟ ਦਾ ਐਲਾਨ ਵੀ ਕੀਤਾ ਹੈ।

ABOUT THE AUTHOR

...view details