ਚੰਡੀਗੜ੍ਹ: ਪੰਜਾਬ ਦੇ ਮਸ਼ਹੂਰ ਗਾਇਕ ਕੁਲਬੀਰ ਝਿੰਜਰ ਦਾ ਨਵਾਂ ਗੀਤ ‘ਗੇੜੀ’ਰਿਲੀਜ਼ ਹੋ ਗਿਆ ਹੈ ਜੋ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ‘ਚ ਕੁਲਬੀਰ ਦੇ ਮਿੱਤਰ ਤਰਸੇਮ ਜੱਸੜ ਫੀਚਰਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। ਦੋਹਾਂ ਨੇ ਇਸ ਗਾਣੇ ਨੂੰ ਬਹੁਤ ਸ਼ਾਨਦਾਰ ਤਰੀਕੇ ਨਾਲ ਗਾਇਆ ਹੈ। ਕੁਲਬੀਰ ਝਿੰਜਰ ਨੇ ਇਸ ਗਾਣੇ ਨੂੰ ਲਿਖਿਆ ਹੈ ਤੇ ਸੰਗੀਤ ਵੈਸਟਰਨ ਪੇਂਡੂਜ਼ ਵੱਲੋਂ ਤਿਆਰ ਕੀਤਾ ਗਿਆ ਹੈ।
ਹੋਰ ਪੜ੍ਹੋ: ਫ਼ਿਲਮ ਡਾਕਾ ਦਰਸ਼ਕਾਂ ਦੇ ਦਿਲਾਂ 'ਤੇ ਡਾਕਾ ਮਾਰਨ ਵਿੱਚ ਹੋਈ ਕਾਮਯਾਬ
ਇਸ ਗਾਣੇ ਨੂੰ ਵੇਹਲੀ ਜਨਤਾ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ, ਤੇ ਗਾਣੇ ਦੀ ਵੀਡੀਓ True Roots Productions ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗਾਣੇ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਹੋਰ ਪੜ੍ਹੋ: 'ਉਜੜਾ ਚਮਨ' ਦਾ ਬਾਕਸ ਆਫਿਸ 'ਤੇ ਰਿਹਾ ਚੰਗਾ ਪ੍ਰਦਰਸ਼ਨ
ਕੁਲਬੀਰ ਝਿੰਜਰ ਦੇ ਸਰਦਾਰਨੀ, ਪਿੰਡ, ਕੁੜਤੇ ਪਜਾਮੇ, ਘੈਂਟ ਨੱਡੀ, ਚੋਰੀ ਚੋਰੀ, ਕਲਾਸ ਮੇਟ ਵਰਗੇ ਗੀਤਾਂ ਕਾਫ਼ੀ ਮਸ਼ਹੂਰ ਹੋਏ ਤੇ ਦਰਸ਼ਕਾਂ ਵੱਲੋਂ ਵੀ ਇਨ੍ਹਾਂ ਗਾਣਿਆਂ ਨੂੰ ਕਾਫ਼ੀ ਪਿਆਰ ਦਿੱਤਾ ਗਿਆ। ਇਸ ਗਾਣੇ ਵਿੱਚ ਕੁਲਬੀਰ ਕਾਫ਼ੀ ਫਿੱਟ ਦਿਖ ਰਹੇ ਹਨ।