ਚੰਡੀਗੜ੍ਹ: ਪਾਲੀਵੁੱਡ ਦੀ ਮਸ਼ਹੂਰ ਗਾਇਕਾ ਜੈਸਮੀਨ ਸੈਂਡਲਸ ਅਕਸਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਜੈਸਮੀਨ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਆਪਣੇ ਨਵੇਂ ਗਾਣੇ ਦੀ ਇੱਕ ਫ਼ੋਟੋ ਸ਼ੇਅਰ ਕੀਤੀ ਹੈ। ਦਰਅਸਲ ਇਸ ਪੋਸਟਰ ਵਿੱਚ ਜੈਸਮੀਨ ਇੱਕ ਟੱਰਕ ਦੇ ਲਾਗੇ ਖੜ੍ਹੀ ਹੈ।
ਹੋਰ ਪੜ੍ਹੋ: Thappad: ਤਾਪਸੀ ਨੇ ਸ਼ੇਅਰ ਕੀਤਾ ਆਪਣੀ ਨਵੀਂ ਫ਼ਿਲਮ ਦਾ ਪਹਿਲਾ ਲੁੁੱਕ
ਜੈਸਮੀਨ ਕਾਲੇ ਰੰਗ ਦਾ ਫਿੱਟ ਸੂਟ ਵਿੱਚ ਕਾਫ਼ੀ ਘੈਂਟ ਲੱਗ ਰਹੀ ਹੈ। ਟੱਰਕ 'ਤੇ ਪ੍ਰੋਡਕਸ਼ਨ ਹਾਊਸ ਵੀ ਦੱਸਿਆ ਗਿਆ ਹੈ ਤੇ ਗਾਣੇ ਦਾ ਨਾਂਅ ਵੀ ਲਿਖਿਆ ਗਿਆ ਹੈ।
ਹੋਰ ਪੜ੍ਹੋ: ਅਜੇ ਨੇ ਫ਼ਿਲਮ ਪ੍ਰੋਮੋਸ਼ਨ ਦੇ ਲਈ ਕਪਿਲ ਨੂੰ ਦਿੱਤੀ ਰਿਸ਼ਵਤ, ਵੀਡੀਓ ਵਾਇਰਲ
ਜੈਸਮੀਨ ਦਾ ਕੁਝ ਸਮਾਂ ਪਹਿਲਾ ਰਿਲੀਜ਼ ਹੋਇਆ ਗਾਣਾ ਚੁੰਨੀ ਬਲੈਕ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਿਆਰ ਮਿਲਿਆ। ਇਸ ਗਾਣੇ ਵਿੱਚ ਜੈਸਮੀਨ ਨਾਲ ਰਣਬੀਰ ਗਰੇਵਾਲ ਵੀ ਨਜ਼ਰ ਆਏ ਸਨ ਤੇ ਇਹ ਗਾਣਾ ਯੂਟਿਊਬ 'ਤੇ ਨੰਬਰ 1 ਟ੍ਰੈਂਡਿੰਗ 'ਤੇ ਰਿਹਾ ਸੀ। ਹੁਣ ਦੇਖਣ ਹੋਵੇਗਾ ਕੀ ਇਸ ਗਾਣੇ ਵਿੱਚ ਜੈਸਮੀਨ ਦਰਸ਼ਕਾ ਦਾ ਦਿਲ ਕਿਸ ਤਰ੍ਹਾ ਜਿੱਤਦੀ ਹੈ?