ਪੰਜਾਬ

punjab

ETV Bharat / sitara

ਹੁਣ ਅੰਮ੍ਰਿਤ ਮਾਨ ਚੜ੍ਹਿਆ ਕੋਰਟ ਕਚਿਹਰੀ ਦੇ ਅੜਿੱਕੇ - ਪੰਜਾਬੀ ਮਸ਼ਹੂਰ ਗਾਇਕ ਅੰਮ੍ਰਿਤ ਮਾਨ

ਪੰਜਾਬੀ ਮਸ਼ਹੂਰ ਗਾਇਕ ਅੰਮ੍ਰਿਤ ਮਾਨ ਉੱਤੇ ਭੜਕਾਊ ਗੀਤ ਗਾਉਣ ਦੇ ਖ਼ਿਲਾਫ਼ ਧਾਰਾ 294 ਤੇ 504 ਤਹਿਤ ਬਠਿੰਡਾ ਵਿੱਚ ਮਾਮਲਾ ਦਰਜ ਹੋਇਆ ਹੈ।

Bathinda police against punjabi singer Amrit Maan
ਫ਼ੋਟੋ

By

Published : Mar 22, 2020, 12:00 AM IST

ਚੰਡੀਗੜ੍ਹ: ਪੰਜਾਬੀ ਮਸ਼ਹੂਰ ਗਾਇਕ ਅੰਮ੍ਰਿਤ ਮਾਨ ਖ਼ਿਲਾਫ਼ ਭੜਕਾਊ ਗੀਤ ਗਾਉਣ ਦੇ ਦੋਸ਼ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਨੇ ਥਾਣਾ ਨੇਹੀਆਂਵਾਲਾ ਵਿੱਚ ਮਾਮਲਾ ਦਰਜ ਕਰਵਾਇਆ ਹੈ।

ਵੀਡੀਓ

ਇਸ ਸ਼ਿਕਾਇਤ ਵਿੱਚ ਅੰਮ੍ਰਿਤ ਉੱਤੇ ਭੜਕਾਊ ਗੀਤ 'ਮੈਂ ਤੇ ਮੇਰੀ ਰਫਲ ਰਕਾਨੇ ਕੋਮੀਬੀਨੇਸ਼ਨ ਚੋਟੀ ਦਾ... ਵਰਗੇ ਨੇਚਰ ਜੱਟ ਦਾ ਵੈਰੀ ਫੜ੍ਹ-ਫੜ੍ਹ ਕੇ ਠੋਕੀ ਦਾ' ਖ਼ਿਲਾਫ਼ ਧਾਰਾ 294 ਤੇ 504 ਤਹਿਤ ਮਾਮਲਾ ਦਰਜ ਹੋਇਆ ਹੈ। ਦੱਸਣਯੋਗ ਹੈ ਕਿ ਅੰਮ੍ਰਿਤ ਮਾਨ ਦੇ ਇਸ ਗੀਤ ਵਿੱਚ ਹਥਿਆਰ ਕਲਚਰ ਨੂੰ ਪ੍ਰਮੋਟ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ ਕਈ ਵਾਰ ਪੰਜਾਬੀ ਗਾਇਕ ਜਿਵੇਂ ਸਿੱਧੂ ਮੂਸੇਵਾਲਾ, ਮਨਕੀਰਤ ਔਲਖ, ਸਿੰਗਾ, ਰਮੀ ਰੰਧਾਵਾ ਵਰਗੇ ਗਾਇਕਾਂ ਨੂੰ ਅਦਾਲਤ ਦਾ ਮੂੰਹ ਦੇਖਣਾ ਪਿਆ ਸੀ। ਕਿਉਂਕਿ ਜਿਸ ਤਰ੍ਹਾਂ ਅੱਜ ਦੇ ਪੰਜਾਬੀ ਗੀਤਾਂ ਵਿੱਚ ਹਥਿਆਰਾ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ, ਉਸ ਨਾਲ ਸਾਡੇ ਸਮਾਜ ਉੱਤੇ ਮਾੜਾ ਪ੍ਰਭਾਵ ਪੈ ਰਿਹਾ ਹੈ।

ABOUT THE AUTHOR

...view details