ਪੰਜਾਬ

punjab

ETV Bharat / sitara

ਬੱਬੂ ਮਾਨ ਨੇ ਆਪਣੇ ਪ੍ਰਸ਼ੰਸਕ ਦੇ ਦਿਲ ਦੀ ਇੱਛਾ ਕੀਤੀ ਪੂਰੀ - babbu maan video viral on social media

ਪੰਜਾਬੀ ਗਾਇਕ ਬੱਬੂ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਆਪਣੇ ਪ੍ਰਸ਼ੰਸਕ ਨੂੰ ਮਿਲ ਰਹੇ ਹਨ।

babbu maan meets his fan video
ਫ਼ੋਟੋ

By

Published : Dec 17, 2019, 1:25 PM IST

ਚੰਡੀਗੜ੍ਹ: ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਅਕਸਰ ਸੋਸ਼ਲ ਮੀਡੀਆ 'ਤੇ ਕਿਸੇ ਨਾ ਕਿਸੇ ਵਜ੍ਹਾ ਕਰਕੇ ਛਾਏ ਰਹਿੰਦੇ ਹਨ। ਦੱਸਣਯੋਗ ਹੈ ਕਿ ਹੁਣ ਬੱਬੂ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਬੱਬੂ ਮਾਨ ਆਪਣੇ ਫੈੱਨ ਨੂੰ ਮਿਲ ਰਹੇ ਹਨ। ਦਰਅਸਲ ਇਹ ਪ੍ਰਸ਼ੰਸ਼ਕ ਤੁਰਨ ਫਿਰਨ ਤੋਂ ਅਸੱਮਰਥ ਹੈ। ਇਸ ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋਂ ਕਿ ਇਹ ਪ੍ਰਸ਼ੰਸਕ ਜ਼ਮੀਨ 'ਤੇ ਬੈਠਾ ਹੋਇਆ ਹੈ।

ਹੋਰ ਪੜ੍ਹੋ: ਅਜੇ ਨੇ ਫ਼ਿਲਮ ਪ੍ਰੋਮੋਸ਼ਨ ਦੇ ਲਈ ਕਪਿਲ ਨੂੰ ਦਿੱਤੀ ਰਿਸ਼ਵਤ, ਵੀਡੀਓ ਵਾਇਰਲ

ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰਸ਼ੰਸਕ ਖੰਨੇ ਦੇ ਨਜ਼ਦੀਕ ਪੈਂਦਾ ਪਿੰਡ ਪਾਇਲ ਦਾ ਰਹਿਣ ਵਾਲਾ ਹੈ, ਜੋ ਸਵੇਰੇ ਬੱਬੂ ਮਾਨ ਨੂੰ ਮਿਲਣ ਲਈ ਤੁਰ ਪਿਆ ਸੀ ਤੇ ਬੱਬੂ ਮਾਨ ਦੇ ਪਿੰਡ ਖੰਟ ਜਾ ਪਹੁੰਚਿਆਂ। ਉਸ ਕੋਲੇ ਫ਼ੋਨ ਨਾ ਹੋਣ ਕਾਰਨ ਉਸ ਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਬੱਬੂ ਮਾਨ ਕਿੱਥੇ ਹਨ।

ਵਾਇਰਲ ਵੀਡੀਓ

ਪਰ ਖੁਮਾਣੋਂ ਵਿੱਚ ਬੱਬੂ ਮਾਨ ਦਾ ਇੱਕ ਸ਼ੋਅ ਸੀ ਜਿਸ ਨੂੰ ਖ਼ਤਮ ਕਰਨ ਤੋਂ ਬਾਅਦ ਜਦ ਉਹ ਆਪਣੀ ਕਾਰ ਵੱਲ ਜਾਣ ਲੱਗੇ ਤਦ ਉਨ੍ਹਾਂ ਨੂੰ ਇਸ ਪ੍ਰਸ਼ੰਸਕ ਦਾ ਪਤਾ ਲੱਗਿਆ, ਜਿਸ ਤੋਂ ਬਾਅਦ ਬੱਬੂ ਮਾਨ ਉਸ ਨੂੰ ਮਿਲ ਲਈ ਗਏ।

ਹੋਰ ਪੜ੍ਹੋ: ਤਾਨਾਜੀ ਦਾ ਦੂਜਾ ਟ੍ਰੇਲਰ ਰਿਲੀਜ਼, ਵੇਖਣ ਨੂੰ ਮਿਲਿਆ ਅਜੇ ਦਾ ਦਮਦਾਰ ਐਕਸ਼ਨ

ABOUT THE AUTHOR

...view details