ਪੰਜਾਬ

punjab

ETV Bharat / sitara

ਫ਼ਿਲਮ 'ਪੋਸਤੀ' ਵਿੱਚ ਬੱਬਲ ਰਾਏ ਤੇ ਜੈਜ਼ੀ ਬੀ ਵੀ ਆਉਣਗੇ ਨਜ਼ਰ - ਅਦਾਕਾਰ ਰਾਣਾ ਰਣਬੀਰ ਪੋਸਤੀ

ਪੰਜਾਬੀ ਇੰਡਸਟਰੀ ਦੇ ਉੱਘੇ ਲੇਖਕ ਤੇ ਅਦਾਕਾਰ ਰਾਣਾ ਰਣਬੀਰ ਆਪਣੇ ਦਰਸ਼ਕਾਂ ਲਈ ਫ਼ਿਲਮ 'ਪੋਸਤੀ' ਲੈ ਕੇ ਆ ਰਹੇ ਹਨ। ਇਸ ਫ਼ਿਲਮ ਰਾਣਾ ਰਣਬੀਰ, ਬੱਬਲ ਰਾਏ ਤੇ ਸੁਰੀਲੀ ਗੌਤਮ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ। ਦੱਸਣਯੋਗ ਹੈ ਕਿ 'ਪੋਸਤੀ' ਦੇ ਨਿਰਮਾਤਾ ਗਿੱਪੀ ਗਰੇਵਾਲ ਹਨ ਤੇ ਉਨ੍ਹਾਂ ਨੇ ਹੀ ਫ਼ਿਲਮ ਦਾ ਟਾਇਟਲ ਟ੍ਰੈਕ ਗਾਇਆ ਹੈ।

film Posti
ਫ਼ੋਟੋ

By

Published : Mar 3, 2020, 2:51 AM IST

ਚੰਡੀਗੜ੍ਹ: ਪੰਜਾਬੀ ਇੰਡਸਟਰੀ ਦੇ ਉੱਘੇ ਲੇਖਕ ਤੇ ਅਦਾਕਾਰ ਰਾਣਾ ਰਣਬੀਰ ਆਪਣੇ ਦਰਸ਼ਕਾਂ ਲਈ ਫ਼ਿਲਮ 'ਪੋਸਤੀ' ਲੈ ਕੇ ਆ ਰਹੇ ਹਨ। ਇਸ ਫ਼ਿਲਮ ਰਾਣਾ ਰਣਬੀਰ, ਬੱਬਲ ਰਾਏ ਤੇ ਸੁਰੀਲੀ ਗੌਤਮ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ। ਦੱਸਣਯੋਗ ਹੈ ਕਿ 'ਪੋਸਤੀ' ਦੇ ਨਿਰਮਾਤਾ ਗਿੱਪੀ ਗਰੇਵਾਲ ਹਨ ਤੇ ਉਨ੍ਹਾਂ ਨੇ ਹੀ ਫ਼ਿਲਮ ਦਾ ਟਾਇਟਲ ਟ੍ਰੈਕ ਗਾਇਆ ਹੈ।

ਰਾਣਾ ਰਣਬੀਰ ਦਾ ਕਹਿਣਾ ਹੈ ਕਿ ਫ਼ਿਲਮ 'ਚ ਕਈ ਨਵੇਂ ਕਲਾਕਾਰਾਂ ਨੂੰ ਮੌਕਾ ਦਿੱਤਾ ਗਿਆ ਹੈ ਤੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਗਾਇਕ ਜੈਜ਼ੀ ਬੀ ਵੱਲੋਂ ਫ਼ਿਲਮ 'ਚ ਕੈਮਿਓ ਕੀਤਾ ਗਿਆ ਹੈ। ਇਹ ਫ਼ਿਲਮ 20 ਮਾਰਚ ਨੂੰ ਰਿਲੀਜ਼ ਹੋਵੇਗੀ।

ਹੋਰ ਪੜ੍ਹੋ: ਇਵਾਂਕਾ ਟਰੰਪ ਹੋਈ ਦਿਲਜੀਤ ਦੋਸਾਂਝ ਦੀ ਫ਼ੈਨ, ਮਿਲਿਆ ਲੁਧਿਆਣੇ ਆਉਣ ਦਾ ਸੱਦਾ...!

ਇਸ ਫ਼ਿਲਮ ਤੋਂ ਬਾਅਦ ਰਾਣਾ ਰਣਬੀਰ ਇੱਕ ਹੋਰ ਨਵੀਂ ਫ਼ਿਲਮ ਲੈ ਕੇ ਆ ਰਹੇ ਹਨ ਜਿਸ ਦਾ ਨਾਂਅ 'ਮਾਂ' ਹੈ। ਇਸ ਫ਼ਿਲਮ ਨੂੰ ਗਿੱਪੀ ਗਰੇਵਾਲ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ ਤੇ ਇਸ ਫ਼ਿਲਮ ਵਿੱਚ ਬੱਬਲ ਰਾਏ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ, ਜਦਕਿ ਫ਼ਿਲਮ ਦੇ ਨਿਰਦੇਸ਼ਕ ਬਲਜੀਤ ਸਿੰਘ ਦਿਓ ਹਨ।

ABOUT THE AUTHOR

...view details