ਦਰਸ਼ਕਾਂ ਨੇ ਕਬੂਲ ਕੀਤੀ 'ਗੁੱਡੀਆਂ ਪਟੋਲੇ' - gurnam bhullar
ਨਵੀਂ ਰਿਲੀਜ਼ ਹੋਈ ਫ਼ਿਲਮ 'ਗੁੱਡੀਆਂ ਪਟੋਲੇ' ਦਰਸ਼ਕਾਂ ਨੂੰ ਬੇਹੱਦ ਪਸੰਦ ਆ ਰਹੀ ਹੈ। ਪੰਜਾਬੀ ਫ਼ਿਲਮ ਇੰਡਸਟਰੀ ਦੇ ਮਾਹਿਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਫ਼ਿਲਮ ਦੇ ਵਿੱਚ ਕੁੜੀਆਂ ਦੇ ਕਿਰਦਾਰ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਤਰਜੀਹ ਦਿੱਤੀ ਗਈ ਹੈ।
ਚੰਡੀਗੜ੍ਹ: ਪੰਜਾਬੀ ਫ਼ਿਲਮ ਇੰਡਸਟਰੀ 'ਚ ਕੁੜੀਆਂ ਦੇ ਕਿਰਦਾਰ ਨੂੰ ਅਹਿਮਅਤ ਮਿਲਣੀ ਸ਼ੁਰੂ ਹੋ ਚੁੱਕੀ ਹੈ। ਇਸ ਗੱਲ ਦਾ ਸਬੂਤ ਫ਼ਿਲਮ 'ਗੁੱਡੀਆਂ ਪਟੋਲੇ' ਤੋਂ ਮਿਲ ਜਾਂਦਾ ਹੈ। ਜੀ ਹਾਂ ਇਸ ਫ਼ਿਲਮ ਦੇ ਵਿੱਚ ਕੁੜੀਆਂ ਸੋਹਣੀਆਂ ਵੀ ਲੱਗ ਰਹੀਆਂ ਹਨ ਤੇ ਹੱਸਾ ਵੀ ਖ਼ੂਬ ਰਹੀਆਂ ਹਨ।
ਕਹਾਣੀ
ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਦੋ ਗੁੱਡੀਆਂ ਸੋਨਮ ਬਾਜਵਾ ਅਤੇ ਤਾਨਿਆ ਬਚਪਨ ਤੋਂ ਹੀ ਆਪਣੇ ਪੰਜਾਬ ਤੋਂ ਦੂਰ ਕੈਨੇਡਾ 'ਚ ਵੱਡੀਆਂ ਹੁੰਦੀਆਂ ਹਨ। ਪੰਜਾਬ ਆਉਣ 'ਤੇ ਉਨ੍ਹਾਂ ਦਾ ਕਿਵੇਂ ਸਵਾਗਤ ਹੁੰਦਾ ਹੈ, ਨਾਨਕੇ ਪਰਿਵਾਰ ਦੇ ਨਾਲ ਕਿਵੇਂ ਰਹਿੰਦੀਆਂ ਹਨ, ਇਸ ਦੇ ਆਲੇ-ਦੁਆਲੇ ਹੀ ਫ਼ਿਲਮ ਦੀ ਕਹਾਣੀ ਘੁੰਮਦੀ ਹੈ।
ਪ੍ਰਫੋਮੇਂਸ
ਇਸ ਫ਼ਿਲਮ ਵਿੱਚ ਸੋਨਮ ਬਾਜਵਾ ਦੀ ਨਾਨੀ ਦਾ ਕਿਰਦਾਰ ਨਿਰਮਲ ਰਿਸ਼ੀ ਨਿਭਾ ਰਹੀ ਹੈ, ਉਨ੍ਹਾਂ ਦੀ ਅਦਾਕਾਰੀ ਕਾਬਿਲ-ਏ-ਤਾਰੀਫ਼ ਹੈ।
ਫ਼ਿਲਮ 'ਚ ਲੀਡ ਡੈਬਿਊ ਕਰ ਰਹੇ ਗੁਰਨਾਮ ਭੁੱਲਰ ਦਾ ਕੰਮ ਵੀ ਇਸ ਫ਼ਿਲਮ 'ਚ ਬਹੁਤ ਵਧੀਆ ਹੈ। ਗੁਰਨਾਮ ਅਤੇ ਤਾਨਿਆ ਦੋਵੇਂ ਇਸ ਫ਼ਿਲਮ ਦੇ ਵਿੱਚ ਆਪਣੇ-ਆਪਣੇ ਕਿਰਦਾਰ ਨੂੰ ਬਾਖ਼ੂਬੀ ਢੰਗ ਦੇ ਨਾਲ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ।
ਡਾਇਰੈਕਸ਼ਨ
ਵਿਜੇ ਕੁਮਾਰ ਅਰੋੜਾ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ ਦਰਸ਼ਕਾਂ ਨੂੰ ਬੇਹੱਦ ਪਸੰਦ ਆ ਰਹੀ ਹੈ।
ਗਲਤੀਆਂ
ਦੱਸਣਯੋਗ ਹੈ ਕਿ ਇਸ ਫ਼ਿਲਮ ਦੇ ਵਿੱਚ ਖਾਮੀਆਂ ਵੀ ਬਹੁਤ ਨਜ਼ਰ ਆਇਆ ਹਨ ਜਿਵੇਂ ਕਿ ਗੁੱਡੀਆਂ ਕੈਨੇਡਾ ਤੋਂ ਪੰਜਾਬ ਆਉਂਦੀਆਂ ਹਨ ਤਾਂ ਸਭ ਉਨ੍ਹਾਂ ਦੇ ਨਾਲ ਹੱਸ ਖੇਡ ਨਹੀਂ ਪਾਉਂਦੇ। ਫਿਰ ਇਕ ਦਮ ਸਾਰੇ ਹੱਸਨ-ਖੇਡਣ ਲੱਗ ਪੈਂਦੇਂ ਹਨ ਇਹ ਕਿਵੇਂ ਸੰਭਵ ਹੋ ਗਿਆ? ਫ਼ਿਲਮ ਦਾ ਫ਼ਰਸਟ ਹਾਫ਼ ਕਾਫ਼ੀ ਡਰੈਗ ਹੁੰਦਾ ਨਜ਼ਰ ਆ ਰਿਹਾ ਹੈ।
ਸਟਾਰ
ਪਰ ਇੰਨ੍ਹਾਂ ਗਲਤੀਆਂ ਦੇ ਬਾਵਜੂਦ ਵੀ ਇਹ ਫ਼ਿਲਮ ਦਰਸ਼ਕਾਂ ਨੂੰ ਜੋੜ ਕੇ ਰੱਖਦੀ ਹੈ। ਈਟੀਵੀ ਭਾਰਤ ਇਸ ਫ਼ਿਲਮ ਨੂੰ ਦੇ ਰਿਹਾ ਹੈ, 5 ਵਿੱਚੋਂ 3.5 ਸਟਾਰ।