ਦਰਸ਼ਕਾਂ ਨੇ ਪ੍ਰਵਾਨ ਕੀਤੀ 'ਕਾਲਾ ਸ਼ਾਹ ਕਾਲਾ ਇਸ ਫਿਲਮ ਨੂੰ ਅਮਰਜੀਤ ਸਿੰਘ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। 'ਕਾਲਾ ਸ਼ਾਹ ਕਾਲਾ' ਫਿਲਮ ਜ਼ੀ ਸਟੂਡੀਓਜ਼ ਦੀ ਪੇਸ਼ਕਸ਼ ਹੈ, ਜੋ ਨੌਟੀ ਮੈੱਨ ਪ੍ਰੋਡਕਸ਼ਨਜ਼ ਤੇ ਇਨਫੈਂਟਰੀ ਪਿਕਚਰਜ਼ ਨੇ ਡਰੀਮਯਾਤਾ ਐਂਟਰਟੇਨਮੈਂਟ ਨਾਲ ਮਿਲ ਕੇ ਪ੍ਰੋਡਿਊਸ ਕੀਤੀ ਗਈ ਹੈ।
ਜੋਰਡਨ ਸੰਧੂ ਨੇ ਵੀ ਆਪਣੀ ਅਦਾਕਾਰੀ ਦੇ ਨਾਲ ਲੋਕਾਂ ਦੇ ਮਨ ਵਿੱਚ ਆਪਣੀ ਵੱਖਰੀ ਥਾਂ ਬਣਾਈ ਹੈ । ਇਸ ਫਿਲਮ 'ਚ ਬੀਨੂੰ ਢਿੱਲੋਂ ਨੂੰ ਆਪਣੇ ਰੰਗ ਦੇ ਕਾਰਨ ਕਾਫੀ ਕੁਝ ਸਹਿਣਾ ਵੀ ਪਿਆ ਹੈ । ਫ਼ਿਲਮ ਦੀ ਕਹਾਣੀ ਲਵ
ਟਰਾਇਐਂਗਲ ਦੇ ਵਿਸ਼ੇ ਤੇ ਅਧਾਰਿਤ ਹੈ ,ਸਰਗੁਨ ਮਹਿਤਾ ਦਾ ਵਿਆਹ ਕਿਸ ਦੇ ਨਾਲ ਹੁੰਦਾ ਹੈ ਇਸ ਦੇ ਇਰਧ- ਗਿਰਧ ਹੀ ਕਹਾਣੀ ਚਲਦੀ ਹੈ ।
ਕਰਮਜੀਤ ਅਨਮੋਲ , ਹਾਰਬੀ ਸੰਘਾ ਇਸ ਫ਼ਿਲਮ ਵਿੱਚ ਬੀਨੂੰ ਢਿੱਲੋਂ ਦੇ ਦੋਸਤ ਦਾ ਕਿਰਦਾਰ ਨਿਭਾਉਂਦੇ ਨਜ਼ਰ ਆ ਰਹੇ ਹਨ ਤੇ ਕਾਮੇਡੀ ਦਾ ਤੜਕਾ ਫ਼ਿਲਮ ਵਿੱਚ ਬੜੇ ਬਾਖ਼ੂਬੀ ਢੰਗ ਦੇ ਨਾਲ ਉਹਨਾਂ ਨੇ ਲਗਾਇਆ ਹੈ ।
ਕੁੱਲ੍ਹ ਮਿਲਾ ਕੇ ਦਰਸ਼ਕਾਂ ਨੂੰ ਇਹ ਫ਼ਿਲਮ ਪਸੰਦ ਆ ਰਹੀ ਹੈ ।