ਚੰਡੀਗੜ੍ਹ: ਪਾਲੀਵੁੱਡ ਦੇ ਗਾਇਕ ਐਮੀ ਵਿਰਕ ਆਪਣੀ ਗਾਇਕੀ ਤੇ ਅਦਾਕਾਰੀ ਨਾਲ ਸਾਰਿਆ ਲੋਕਾਂ ਦਾ ਦਿਲ ਜਿੱਤ ਲਿਆ ਹੈ। ਦੱਸ ਦੇਈਏ ਕੀ ਐਮੀ ਵਿਰਕ ਦਾ ਹਾਲ ਹੀ ਵਿੱਚ ਨਵਾਂ ਗਾਣਾ ਰਿਲੀਜ਼ ਹੋਇਆ ਹੈ, ਜਿਸ ਦਾ ਨਾਂਅ 'ਹਾਏ ਵੇ' ਹੈ। ਇਸ ਗਾਣਾ ਸੈਡ ਰੌਮੈਂਟਿਕ ਗਾਣਾ ਹੈ। ਇਸ ਦੇ ਨਾਲ ਹੀ ਐਮੀ ਦੇ ਇਸ ਗਾਣੇ ਨੂੰ ਲੋਕਾਂ ਵੱਲੋਂ ਕਾਫ਼ੀ ਪਿਆਰ ਮਿਲ ਰਿਹਾ ਹੈ।
ਹੋਰ ਪੜ੍ਹੋ: ਖ਼ਤਮ ਹੋਈ ਆਯੂਸ਼ਮਾਨ ਦੀ ਫ਼ਿਲਮ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਦੀ ਸ਼ੂਟਿੰਗ
ਇਸ ਗਾਣੇ ਦਾ ਨਿਰਦੇਸ਼ਨ ਨਵਜੀਤ ਭੁੱਟਰ ਵੱਲੋਂ ਕੀਤਾ ਗਿਆ ਹੈ। ਜੇ ਗੱਲ ਕਰੀਏ ਗਾਣੇ ਦੀ ਤਾਂ ਇਸ ਗਾਣੇ ਵਿੱਚ ਇੱਕ ਤਰਫ਼ੇ ਪਿਆਰ ਨੂੰ ਦਿਖਾਇਆ ਗਿਆ ਹੈ।
ਜੇ ਗੱਲ ਕਰੀਏ ਐਮੀ ਦੇ ਵਰਕ ਫ੍ਰੰਟ ਦੀ ਤਾਂ ਐਮੀ ਬਾਲੀਵੁੱਡ ਦੀ ਫ਼ਿਲਮ 83 ਵਿੱਚ ਨਜ਼ਰ ਆਉਣਗੇ। ਇਸ ਫ਼਼ਿਲਮ ਵਿੱਚ ਐਮੀ ਨਾਲ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।
ਹੋਰ ਪੜ੍ਹੋ: U&I International fashion week: ਸ਼ੋਅ ਵਿੱਚ ਨਜ਼ਰ ਆਏ ਕਈ ਫੈਸ਼ਨ ਡਿਜ਼ਾਇਨਰਸ
ਐਮੀ ਤੋਂ ਇਲਾਵਾ '83' ਦੀ ਟੀਮ 'ਚ ਪੰਜਾਬ ਦੇ ਉੱਘੇ ਗਾਇਕ ਅਤੇ ਅਦਾਕਾਰ ਹਾਰਡੀ ਸੰਧੂ ਵੀ ਅਹਿਮ ਕਿਰਦਾਰ ਅਦਾ ਕਰ ਰਹੇ ਹਨ। ਦੱਸ ਦੇਈਏ ਕਿ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਟੀਮ ਨੂੰ ਦੇਹਰਾਦੂਨ ਅਤੇ ਦਿੱਲੀ ਵਿੱਚ ਟ੍ਰੇਨਿੰਗ ਦਿੱਤੀ ਗਈ ਸੀ, ਜਿਸ ਤੋਂ ਬਾਅਦ ਇਸਦੀ ਸ਼ੂਟਿੰਗ ਇੰਗਲੈਂਡ ਵਿੱਚ ਸ਼ੁਰੂ ਹੋਈ ਸੀ।