ਪੰਜਾਬ

punjab

By

Published : Jul 6, 2019, 10:55 PM IST

Updated : Jul 8, 2019, 12:16 PM IST

ETV Bharat / sitara

'Spider-Man: Far From Home' ਨੂੰ ਦਰਸ਼ਕਾਂ ਨੇ ਦਿੱਤੇ 5 ਚੋਂ 5 ਸਟਾਰ

ਚੰਡੀਗੜ੍ਹ: ਫ਼ਿਲਮ 'Spider-Man: Far From Home' ਹਾਲ ਹੀ 'ਚ ਸਿਨੇਮਾਂ ਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਫ਼ਿਲਮ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ਨੂੰ ਵੇਖਣ ਆਏ ਸਾਰੇ ਦਰਸ਼ਕਾਂ ਨੇ ਫ਼ਿਲਮ ਦੀ ਕਾਫ਼ੀ ਪ੍ਰਸ਼ੰਸਾ ਕੀਤੀ ਹੈ।

ਫ਼ੋਟੋ

ਕਹਾਣੀ: 'Avengers: Endgame' ਫ਼ਿਲਮ ਨੂੰ ਹਾਲੇ ਕੋਈ ਨਹੀਂ ਭੁੱਲ ਸਕਿਆ। ਇਸ ਫ਼ਿਲਮ ਵਿੱਚ ਪੀਟਰ ਪਾਰਕਰ (ਟੌਮ ਹੌਲੈਂਡ) ਆਪਣੀ ਨਿੱਜੀ ਜ਼ਿੰਦਗੀ 'ਤੇ ਪ੍ਰੋਫੈਸ਼ਨਲ ਜ਼ਿੰਦਗੀ ਵਿੱਚ ਕਾਫ਼ੀ ਉਲਝਿਆ ਹੋਇਆ ਵੇਖਿਆ ਗਿਆ ਹੈ। 'ਪੀਟਰ ਪਾਰਕਰ' ਹਲੇ ਤੱਕ 'Avengers: Endgame' ਦੇ ਸਦਮੇ 'ਚੋਂ ਬਾਹਰ ਨਹੀ ਆ ਸਕਿਆ ਜਿਸ ਵਿੱਚ ਪੀਟਰ ਪਾਰਕਰ ਦੇ ਮੈਂਟਰ ਟੋਨੀ ਸਟਾਰਕ ਦੀ ਮੌਤ ਹੋ ਜਾਂਦੀ ਹੈ। ਪਾਰਕਰ ਇਸ ਗੱਲ ਨੂੰ ਭੁਲਾ ਨਹੀਂ ਪਾਉਂਦਾ ਹੈ।

ਵੇਖੋ ਵੀਡੀਓ

ਪੀਟਰ ਆਪਣੇ ਇਸ ਗ਼ਮ ਨੂੰ ਘਟਾਉਣ ਲਈ ਆਪਣੇ ਦੋਸਤਾਂ ਨਾਲ ਛੁੱਟੀ 'ਤੇ ਚਲਾ ਜਾਂਦਾ ਹੈ ਪਰ ਨਿਕ ਫਿਉਰੀ ਉੱਥੇ ਵੀ ਪੀਟਰ ਨੂੰ ਇੱਕ ਖ਼ਾਸ ਮਿਸ਼ਨ 'ਤੇ ਭੇਜ ਦਿੰਦਾ ਹੈ। ਇਹ ਮਿਸ਼ਨ ਪੀਟਰ ਲਈ ਪੂਰਾ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਇਸ ਮਿਸ਼ਨ ਵਿੱਚ ਉਸ ਨਾਲ ਉਸ ਦਾ ਗੁਰੂ ਟੋਨੀ ਸਟਾਰਕ ਨਹੀਂ ਹੁੰਦਾ।

ਕਾਸਟ: ਇਸ ਫ਼ਿਲਮ ਵਿੱਚ ਮੁੱਖ ਕਿਰਦਾਰ ਵਿੱਚ ਪੀਟਰ ਪਾਰਕਰ ਤੇ ਸੈਮੂਏਲ ਐਲ ਜੈਕਸਨ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਜੌਨ ਵਾਟਸ ਨੇ ਡਾਇਰੈਕਟ ਕੀਤਾ ਹੈ।

ਪਬਲਿਕ ਰਿਵੀਉ: ਫ਼ਿਲਮ "Spider-Man: Far From Home" ਨੂੰ ਵੇਖਣ ਆਏ ਲੋਕਾਂ ਨੇ ਫ਼ਿਲਮ ਨੂੰ ਕਾਫ਼ੀ ਪਸੰਦ ਕੀਤਾ ਹੈ ਤੇ ਨਾਲ ਹੀ ਕਿਹਾ ਕਿ ਇਹ ਫ਼ਿਲਮ ਕਾਫ਼ੀ ਹੱਦ ਤੱਕ ਉਨ੍ਹਾਂ ਨੂੰ ਦਿਲਚਸਪ ਲੱਗੀ ਹੈ। ਇਸ ਦੇ ਨਾਲ ਹੀ ਲੋਕਾਂ ਨੇ ਇਸ ਫ਼ਿਲਮ ਨੂੰ ਦਿੱਤੇ ਹਨ, ਪੰਜ ਵਿੱਚੋਂ ਪੰਜ ਸਟਾਰ।

Last Updated : Jul 8, 2019, 12:16 PM IST

ABOUT THE AUTHOR

...view details