ਚੰਡੀਗੜ੍ਹ: ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦਾ ਨਵਾਂ ਗੀਤ ਲਾਲਾ ਲਾਲਾ (Laala Laala) ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਫੈਨਜ਼ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ’ਚ ਅਦਾਕਾਰ ਕੁਲਵਿੰਦਰ ਬਿੱਲ ਵੱਲੋਂ ਕੀਤੀ ਗਈ ਹੈ।
ਆਪਣੇ ਇਸ ਗੀਤ ਰਾਹੀ ਮੁੜ ਚਰਚਾ ਆਏ ਕੁਲਵਿੰਦਰ ਬਿੱਲਾ - ਪੰਜਾਬੀ ਗਾਇਕ ਕੁਲਵਿੰਦਰ ਬਿੱਲਾ
ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਨਵੇ ਗੀਤ ਲਾਲਾ ਲਾਲਾ ਨਾਲ ਮੁੜ ਚਰਚਾ ਚ ਆ ਗਏ ਹਨ। ਇਸ ਗੀਤ ਨੂੰ ਉਨ੍ਹਾਂ ਦੇ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਆਪਣੇ ਇਸ ਗੀਤ ਰਾਹੀ ਮੁੜ ਚਰਚਾ ਆਏ ਕੁਲਵਿੰਦਰ ਬਿੱਲਾ
ਦੱਸ ਦਈਏ ਕਿ ਇਸ ਗੀਤ ਨੂੰ ਬੋਲ ਅਤੇ ਕੰਪੋਜ਼ ਬੰਟੀ ਬੈਂਸ ਨੇ ਕੀਤਾ ਹੈ ਅਤੇ ਮਿਉਜ਼ਿਕ ਦੇਸੀ ਕ੍ਰਿਉ ਵੱਲੋਂ ਦਿੱਤਾ ਗਿਆ ਹੈ ਇਸ ਗੀਤ ਨੂੰ ਕੁਲਵਿੰਦਰ ਵੱਲੋਂ ਗਾਇਆ ਗਿਆ ਹੈ। ਜਦਕਿ ਇਸ ਗੀਤ ਨੂੰ ਡਾਈਰੈਕਟ ਦਿਲਸ਼ੀਕਰ ਸਿੰਘ ਅਤੇ ਖੁਸ਼ਪਾਲ ਸਿੰਘ ਨੇ ਕੀਤਾ ਹੈ। ਯੂਟਿਉਬ ’ਤੇ ਇਸ ਗੀਤ ਨੂੰ 9 ਲੱਖ ਵਾਰ ਦੇਖਿਆ ਜਾ ਚੁੱਕਿਆ ਹੈ।