ਪੰਜਾਬ

punjab

ETV Bharat / sitara

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੂੰ ਪਸੰਦ ਆਇਆ ਭਾਰਤੀ ਗਾਇਕ ਦਾ ਇਹ ਗਾਣਾ - OBAMAS SHARE HIS YEAR END LIST 2019

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ 30 ਦਸੰਬਰ ਨੂੰ ਆਪਣੇ ਟਵਿੱਟਰ ਹੈਂਡਲ 'ਤੇ ਆਪਣੇ ਮਨਪਸੰਦ ਸੰਗੀਤ, ਪੁਸਤਕਾਂ ਅਤੇ ਫ਼ਿਲਮਾਂ ਦੀ ਲਿਸਟ ਸਾਂਝੀ ਕੀਤੀ ਹੈ, ਜਿਸ ਵਿੱਚ ਇੰਡੀਅਨ ਮਿਊਜ਼ੀਸ਼ਨ Prateek Kuhad ਦਾ ਨਾਂਅ ਵੀ ਸ਼ਾਮਲ ਹੈ।

prateek kuhad
ਫ਼ੋਟੋ

By

Published : Dec 31, 2019, 1:20 PM IST

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਪਤੀ ਬਰਾਕ ਓਬਾਮਾ ਨੇ ਸੋਮਵਾਰ ਨੂੰ ਸਾਲ 2019 ਦੇ ਆਪਣੇ ਮਨਪਸੰਦ ਮਿਊਜ਼ਿਕ ਲਿਸਟ ਨੂੰ ਸ਼ੇਅਰ ਕੀਤਾ ਹੈ। ਹਰ ਸਾਲ ਦੇ ਅੰਤ ਵਿੱਤ ਈਅਰ ਐਡ ਦੀ ਲਿਸਟ ਨੂੰ ਸ਼ੇਅਰ ਕਰਨ ਦਾ ਰਿਵਾਜ਼ ਨੂੰ ਪੂਰਾ ਕਰਦੇ ਹੋਏ ਰਾਸ਼ਟਰਪਤੀ ਨੇ 30 ਦਸੰਬਰ ਨੂੰ ਆਪਣੇ ਟਵਿਟਰ ਹੈਂਡਲ 'ਤੇ ਆਪਣੇ ਮਨਪਸੰਦ ਸੰਗੀਤ, ਪੁਸਤਕਾਂ ਅਤੇ ਫ਼ਿਲਮਾਂ ਦੀ ਸੂਚੀ ਸ਼ੇਅਰ ਕੀਤੀ ਹੈ।

ਹੋਰ ਪੜ੍ਹੋ:Bigg Boss 13: ਸਿਧਾਰਥ ਦੇ ਦਾਅਵੇ ਨੇ ਕੀਤਾ ਸਾਰਿਆ ਨੂੰ ਹੈਰਾਨ

ਉਨ੍ਹਾਂ ਨੇ ਲਿਸਟ ਦੇ ਨਾਲ ਕੈਪਸ਼ਨ ਵਿੱਚ ਲਿਖਿਆ,"ਇਹ ਸਾਰੇ ਮੇਰੇ ਮਨਪਸੰਦ ਗਾਣੇ ਹਨ। ਜਦ ਵੀ ਤੁਸੀਂ ਕਦੇ ਲੰਮੇ ਸਫ਼ਰ 'ਤੇ ਜਾ ਰਹੇ ਹੋਂ ਜਾ ਵਰਕਆਊਟ ਦੇ ਲਈ ਨਿਕਲ ਰਹੇ ਹੋਂ, ਤਾਂ ਇਹ ਟ੍ਰੈਕ ਤੁਹਾਡੇ ਲਈ ਜ਼ਾਦੂ ਦਾ ਕੰਮ ਕਰੇਗਾਂ।"

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਲਿਸਟ ਸ਼ੇਅਰ ਕਰਨ ਤੋਂ ਬਾਅਦ, ਮਿਊਜ਼ੀਸ਼ਨ Prateek Kuhad,ਜੋ ਇਸ ਸਾਲ ਦੀ ਲਿਸਟ ਵਿੱਚ ਸ਼ਾਮਲ ਹੋਣ ਵਾਲੇ ਇੱਕਲੌਤੇ ਭਾਰਤੀ ਕਲਾਕਾਰ ਹਨ।

ਹੋਰ ਪੜ੍ਹੋ: ਅਦਾਕਾਰ ਆਲੀਆ ਭੱਟ ਅਤੇ ਰਣਬੀਰ ਕਪੂਰ ਨੂੰ ਮੁੰਬਈ ਏਅਰਪੋਟ 'ਤੇ ਕੀਤਾ ਗਿਆ ਸਪੋਟ

ਇਸ ਦੇ ਨਾਲ ਹੀ ਗਾਇਕ ਨੇ ਟਵੀਟ ਕਰ ਲਿਖਿਆ, "ਇਹ ਜੋ ਵੀ ਹੋਇਆ। ਮੈਨੂੰ ਨਹੀਂ ਲੱਗਦਾ ਕਿ ਮੈਂ ਅੱਜ ਰਾਤ ਸੌਂ ਪਾਊਂਗਾ। ਧੰਨਵਾਦ ਬਰਾਕ ਓਬਾਮਾ, ਸ਼ੁਕਰੀਆਂ ਯੂਜ਼ਰਸ। ਮੈਨੂੰ ਨਹੀਂ ਲੱਗਿਆ ਸੀ ਕਿ 2019 ਵਿੱਚ ਅਜਿਹਾ ਕੁਝ ਵੀ ਹੋ ਸਕਦਾ ਹੈ। ਪਰ ਚੰਗਾ ਹੋ ਗਿਆ ਹੈ। ਇਹ ਮੇਰੇ ਲਈ ਬਹੁਤ ਵੱਡਾ ਸਨਮਾਨ ਹੈ।"

ਜ਼ਿਕਰੇਖ਼ਾਸ ਹੈ ਕਿ ਗਾਣਾ cold/Mess ਇੱਕ ਰੌਮੈਂਟਿਕ ਗੀਤ ਹੈ, ਜਿਸ ਨੂੰ ਕੁਹਾੜ ਨੇ ਖ਼ੁਦ ਗਾਇਆ ਹੈ। ਇਨ੍ਹਾਂ ਗਾਣਿਆਂ ਨੂੰ ਕਈ ਹੋਰ ਕਲਾਕਾਰ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ।

ABOUT THE AUTHOR

...view details