ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਵੱਡੇ ਫ਼ਿਲਮ ਐਵਾਰਡ ਭਾਵ 92ਵੇਂ ਆਸਕਰ ਐਵਾਰਡ ਦੀ ਸ਼ੁਰੂਆਤ ਹੋ ਗਈ ਹੈ। ਇਹ ਐਵਾਰਡ ਅਮਰੀਕਾ ਦੇ ਲਾਸ ਐਂਜਲਸ ਸ਼ਹਿਰ ਦੇ ਡੌਲਬੀ ਥੀਏਟਰ ਵਿੱਚ ਹੋਇਆ ਹੈ। ਸ਼ੋਅ ਦੀ ਸ਼ੁਰੂਆਤ ਵਿੱਚ ਹੀ ਹਾਲੀਵੁੱਡ ਸਟਾਰ ਬ੍ਰੈਡ ਪਿੱਟ ਨੇ ਆਸਕਰ ਐਵਾਰਡ ਜਿੱਤ ਲਿਆ ਸੀ। ਇਹ ਬ੍ਰੈਡ ਦੇ ਕਰੀਅਰ ਦਾ ਬਤੌਰ ਅਦਾਕਾਰ ਪਹਿਲਾ ਆਸਕਰ ਐਵਾਰਡ ਹੈ। ਇਸ ਤੋਂ ਬਾਅਦ ਹੀ ਆਸਕਰ ਐਵਾਰਡਸ ਦੀ ਘੋਸ਼ਣਾ ਜਾਰੀ ਹੈ।
ਬੈਸਟ ਸਾਊਂਡ ਐਡੀਟਿੰਗ ਦਾ ਆਸਕਰ ਐਵਾਰਡ ਫ਼ਿਲਮ ਫੋਰਡ v/s ਫੇਰਾਰੀ ਨੂੰ ਮਿਲਿਆ ਹੈ। ਇਸ ਫ਼ਿਲਮ ਦੇ ਇਲਾਵਾ 1917 ਸਟਾਰ ਵਾਰਸ, once upon a time in hollywood ਵਰਗੀਆਂ ਫ਼ਿਲਮਾਂ ਦੇ ਲਈ ਸਾਊਂਡ ਐਡੀਟਿੰਗ ਦੇ ਲਈ ਨਾਮਜ਼ਦ ਕੀਤਾ ਗਿਆ ਸੀ।
ਆਸਕਰ ਐਵਾਰਡ ਦੀ ਸੂਚੀ
ਸਰਬੋਤਮ ਸਹਾਇਕ ਅਦਾਕਾਰਾ - Lauran Dern for Marriage Story
ਸਰਬੋਤਮ ਸਹਾਇਕ ਅਦਾਕਾਰ - Brad Pitt for Once Upon A Time... In Hollywood
ਸਰਬੋਤਮ ਓਰਿਜਨਲ ਸਕ੍ਰੀਨਪਲੇਅ - Bong Joon-ho, Han Jin Won for Parasite
ਸਰਬੋਤਮ ਅਨੁਕੂਲਿਤ ਸਕ੍ਰੀਨਪਲੇਅ - Taika Waititi for Jojo Rabbit
ਸਰਬੋਤਮ ਐਨੀਮੇਟਡ ਫੀਚਰ ਫ਼ਿਲਮ - Toy Story 4
ਸਰਬੋਤਮ ਅੰਤਰਰਾਸ਼ਟਰੀ ਫੀਚਰ - Parasite (South Korea)
ਸਰਬੋਤਮ ਡਾਕੂਮੈਂਟਰੀਫੀਟਰ- American Factory
ਸਰਬੋਤਮ ਡਾਕੂਮੈਂਟਰੀ ਸ਼ਾਰਟ - Learning To Skateboard In A Warzone (If You're a Girl)
ਸਰਬੋਤਮ ਲਾਈਵ ਐਕਸ਼ਨ ਸ਼ਾਰਟ - The Neighbors' Window