ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦਿਆਂ ਸਾਰੀ ਦੁਨੀਆਂ ਵਿੱਚ ਹਾਹਾਕਾਰ ਮਚੀ ਹੋਈ ਹੈ। ਇਸ ਦੇ ਨਾਲ ਹੀ ਕੋਰੋਨਾ ਨੇ ਕਈ ਬਾਲੀਵੁੱਡ ਹਸਤੀਆਂ ਤੋਂ ਇਲਾਵਾ ਹਾਲੀਵੁੱਡ ਹਸਤੀਆਂ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ ਹੈ। ਇਸ ਦਾ ਪ੍ਰਭਾਵ ਹੁਣ ਕਈ ਥਾਵਾਂ ਉੱਤੇ ਵੀ ਵੱਧ ਰਿਹਾ ਹੈ, ਇਸ ਦੇ ਨਾਲ ਹੀ ਅਮਰੀਕੀ ਗਾਇਕਾ ਗੋਏ ਡਿਫੀ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਇੱਕ ਹੋਰ ਅਮਰੀਕੀ ਗਾਇਕਾ ਕੈਲੀ ਸ਼ੋਰ ਨੂੰ ਕੋਰੋਨਾ ਵਾਇਰਸ ਨੇ ਆਪਣੇ ਚਪੇਟ ਵਿੱਚ ਲੈ ਲਿਆ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਦਿੱਤੀ ਹੈ।
ਕੋੋਰੋਨਾ ਵਾਇਰਸ ਦੀ ਚਪੇਟ ਵਿੱਚ ਆਈ ਅਮਰੀਕਾ ਦੀ ਮਸ਼ਹੂਰ ਗਾਇਕਾ - ਅਮਰੀਕਾ ਦੀ ਮਸ਼ਹੂਰ ਗਾਇਕਾ
ਅਮਰੀਕਾ ਦੀ ਮਸ਼ਹੂਰ ਗਾਇਕਾ ਕੈਲੀ ਸ਼ੋਰ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆ ਗਈ ਹੈ, ਜਿਸ ਦੀ ਜਾਣਕਾਰੀ ਉਸ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਦਿੱਤੀ ਹੈ।

ਫ਼ੋਟੋ
ਗਾਇਕਾ ਨੇ ਟਵਿੱਟਰ ਰਾਹੀ ਜਾਣਕਾਰੀ ਦਿੰਦਿਆ ਕਿਹਾ,"ਉਹ ਪਿਛਲੇ 3 ਹਫਤਿਆਂ ਤੋਂ ਕਵਾਰੰਟੀਨ ਵਿੱਚ ਸੀ ਅਤੇ ਕਰਿਆਨੇ ਤੋਂ ਕੁੱਝ ਚੀਜ਼ਾਂ ਲੈਣ ਲਈ ਇੱਕ ਜਾਂ ਦੋ ਵਾਰ ਜ਼ਰੂਰ ਆਈ ਸੀ, ਪਰ ਫਿਰ ਵੀ ਉਹ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਈ ਗਈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਸਮੇਂ ਪਹਿਲਾਂ ਨਾਲੋਂ ਬਿਹਤਰ ਮਹਿਸੂਸ ਕਰਦੀ ਹੈ, ਪਰ ਇਸ ਗੱਲ ਦਾ ਸਬੂਤ ਮਿਲ ਗਿਆ ਹੈ ਕਿ ਇਹ ਵਾਇਰਸ ਕਿੰਨਾ ਖਤਰਨਾਕ ਹੈ। ਇਹ ਵੇਖਣਾ ਕਾਫ਼ੀ ਨਿਰਾਸ਼ਾਜਨਕ ਹੈ ਕਿ ਇਸ ਸਭ ਦੇ ਬਾਵਜੂਦ, ਲੋਕ ਇਸ ਬਿਮਾਰੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ।"