ਮੁੰਬਈ: ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸਕਾਰਲੈਟ ਜੋਹਾਨਸਨ ਦੀ ਨਵੀਂ ਫ਼ਿਲਮ 'ਬਲੈਕ ਵਿਡੋ' ਭਾਰਤ ਵਿੱਚ ਯੂਐਸਏ ਤੋਂ ਇੱਕ ਦਿਨ ਪਹਿਲਾ ਰਿਲੀਜ਼ ਹੋਵੇਗੀ, ਜਿਸ ਦਾ ਟ੍ਰੇਲਰ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ। ਇਹ ਫ਼ਿਲਮ 30 ਅਪ੍ਰੈਲ 2020 ਨੂੰ ਰਿਲੀਜ਼ ਹੋਵੇਗੀ।
ਹੋਰ ਪੜ੍ਹੋ: ਭਾਰਤ ਵਿੱਚ ਯੂਐਸਏ ਤੋਂ ਇੱਕ ਦਿਨ ਪਹਿਲਾ ਹੋਵੇਗੀ ਰਿਲੀਜ਼ ਫ਼ਿਲਮ 'ਬਲੈਕ ਵਿਡੋ'
ਇਸ ਫ਼ਿਲਮ ਦੇ ਟ੍ਰੇਲਰ ਦੀ ਜਾਣਕਾਰੀ ਫ਼ਿਲਮ ਆਲੋਚਕ ਤਰਨ ਅਦਰਸ਼ ਨੇ ਆਪਣੇ ਟਵਿੱਟਰ ਹੈਂਡਲ 'ਤੇ ਦਿੱਤੀ ਹੈ। ਦੱਸ ਦੇਈਏ ਕਿ ਇਹ ਫ਼ਿਲਮ 6 ਭਾਸ਼ਾਵਾ, ਅੰਗਰੇਜ਼ੀ, ਹਿੰਦੀ, ਤਮਿਲ, ਤੇਲਗੂ, ਮਲਿਆਲਮ ਅਤੇ ਕੰਨੜਾ ਵਿੱਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਮਾਰਵਲਸ ਐਂਟਰਟੇਨਮੈਂਟ ਨੇ ਆਪਣੇ ਆਧਿਕਾਰਤ ਟਵਿੱਟਰ ਹੈਂਡਲ ਅਕਾਊਂਟ 'ਤੇ ਫ਼ਿਲਮ ਦਾ ਟ੍ਰੇਲਰ ਜਾਰੀ ਕੀਤਾ ਗਿਆ ਹੈ।