ਨਵੀਂ ਦਿੱਲੀ: ਹਾਲੀਵੁੱਡ ਅਦਾਕਾਰਾ ਆਨਾ ਕਰੀਨਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ ਦਾ ਕਾਰਨ ਕੈਂਸਰ ਦੱਸਿਆ ਜਾ ਰਿਹਾ ਹੈ। ਆਨਾ 79 ਸਾਲ ਦੀ ਸੀ। ਕਰੀਨਾ ਦਾ ਦੇਹਾਂਤ ਸ਼ਨੀਵਾਰ ਨੂੰ ਦੁਪਹਿਰ ਦੇ 2.38 ਵਜੇ ਪੈਰਿਸ ਵਿੱਚ ਕੈਂਸਰ ਕਰਕੇ ਹੋਇਆ।
ਹੋਰ ਪੜ੍ਹੋ: ਅਜੇ ਨੇ ਫ਼ਿਲਮ ਪ੍ਰੋਮੋਸ਼ਨ ਦੇ ਲਈ ਕਪਿਲ ਨੂੰ ਦਿੱਤੀ ਰਿਸ਼ਵਤ, ਵੀਡੀਓ ਵਾਇਰਲ
ਅਦਾਕਾਰਾ ਦੇ ਮੈਨੇਜਰ Laurent Ballandras ਨੇ ਹਾਲੀਵੁੱਡ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪਤੀ ਡੈਨਿਸ ਬੈਰੀ ਵੀ ਉਸ ਸਮੇਂ ਉਨ੍ਹਾਂ ਨਾਲ ਮੌਜੂਦ ਸਨ। ਅਦਾਕਾਰਾ ਨੇ ਆਪਣੇ ਕਰੀਅਰ ਵਿੱਚ ਕਈ ਹਿੱਟ ਫ਼ਿਲਮਾਂ ਦਿੱਤੀਆ, ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਹਾਲੇ ਵੀ ਯਾਦ ਕੀਤਾ ਜਾਂਦਾ ਹੈ।